ਫਿਲੌਰ ਵਿਖੇ ਨੌਜਵਾਨ ਦੀ ਕੁੱਟਮਾਰ ਕਰਕੇ ਪੱਗ ਉਤਾਰ ਕੇ ਕੇਸਾਂ ਦੀ ਕੀਤੀ ਬੇਅਦਬੀ, ਵੀਡੀਓ ਹੋਈ ਵਾਇਰਲ


ਫਿਲੌਰ – ਬੀਤੇ ਦਿਨੀਂ ਸੋਸ਼ਲ ਮੀਡੀਆ ’ਤੇ ਇਕ ਸਰਦਾਰ ਨੌਜਵਾਨ ਨੂੰ ਦੋ ਮੁੰਡਿਆਂ ਵੱਲੋਂ ਕੁੱਟਣ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਮਾਰ ਖਾਣ ਵਾਲੇ ਸਰਦਾਰ ਨੌਜਵਾਨ ਦੀ ਪੱਗ ਉੱਤਰ ਗਈ, ਜਿਸ ਤੋਂ ਬਾਅਦ ਉਸ ਨੇ ਪੱਗ ਦੀ ਬੇਅਦਬੀ ਕਰਨ ਦਾ ਦੋਸ਼ ਲਗਾ ਦਿੱਤਾ ਅਤੇ ਮਾਮਲੇ ਨੇ ਤੂਲ ਫੜ ਲਿਆ। ਵੀਰਵਾਰ ਨੂੰ ਉਸ ਸਰਦਾਰ ਨੌਜਵਾਨ ਦੀ ਪਤਨੀ ਨੇ ਪੱਤਰਕਾਰ ਸਮਾਗਮ ਕਰਕੇ ਰਾਜ਼ ਖੋਲ੍ਹਦਿਆਂ ਕਿਹਾ ਕਿ ਜਿਹੜੇ ਨੌਜਵਾਨ ਉਸ ਦੇ ਸਰਦਾਰ ਪਤੀ ਨਾਲ ਕੁੱਟ-ਮਾਰ ਕਰ ਰਹੇ ਹਨ, ਉਹ ਦੋਵੇਂ ਸਕੇ ਭਰਾ ਹਨ।

ਬੇਅਦਬੀ ਦੀ ਗੱਲ ਕਰਨ ਵਾਲੇ ਉਸ ਦੇ ਪਤੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਰਦਾਰ ਤਾਂ ਔਰਤਾਂ ਦਾ ਸਨਮਾਨ ਕਰਦੇ ਹਨ, ਉਨ੍ਹਾਂ ਦੀ ਰਾਖੀ ਕਰਦੇ ਹਨ, ਜਦੋਂਕਿ ਉਹ ਆਏ ਦਿਨ ਉਸ ਦੇ ਨਾਲ ਕੁੱਟ-ਮਾਰ ਕਰਦਾ ਹੈ। ਅਜਿਹੇ ਇਨਸਾਨ ਨੂੰ ਬੇਅਦਬੀ ਦਾ ਕੀ ਪਤਾ ਹੋਵੇਗਾ।

Leave a Reply

Your email address will not be published. Required fields are marked *