ਪੰਜ ਥਰਮਲਾਂ ਦੇ 15 ’ਚੋਂ 6 ਯੂਨਿਟ ਬੰਦ, 2650 ਮੈਗਾਵਾਟ ਬਿਜਲੀ ਉਤਪਾਦਨ ਠੱਪ, ਬਾਹਰੋਂ ਖਰੀਦਣੀ ਪਈ 18.34 ਕਰੋੜ ਦੀ ਬਿਜਲੀ

ਪਟਿਆਲਾ: ਪੰਜਾਬ ਵਿਚ ਮੌਜੂਦ ਪੰਜ ਥਰਮਲਾਂ ਦੇ 15 ਵਿਚੋਂ 06 ਯੂਨਿਟ ਬੰਦ ਹੋ ਗਏ। ਸੋਮਵਾਰ ਨੂੰ ਬੰਦ ਹੋਏ ਇਨਾ ਯੂਨਿਟਾਂ ਕਰਕੇ 2650 ਮੈਗਾਵਾਟ ਬਿਜਲੀ ਉਤਪਾਦਨ ਪ੍ਰਭਾਵਿਤ ਰਿਹਾ ਹੈ। ਪੰਜਾਬ ਦੇ 2 ਸਰਕਾਰੀ ਅਤੇ 3 ਨਿੱਜੀ ਥਰਮਲ ਪਲਾਂਟਾਂ ਦੇ ਕੁਲ 15 ਯੂਨਿਟ ਹਨ ਅਤੇ ਹੁਣ ਸਿਰਫ 9 ਯੂਨਿਟ ਹੀ ਕੰਮ ਕਰ ਰਹੇ ਹਨ। ਸਵੇਰੇ 11 ਵਜੇ ਦੌਰਾਨ ਬਿਜਲੀ ਦੀ ਮੰਗ 7500 ਮੈਗਾਵਾਟ ਦਰਜ ਕੀਤੀ ਗਈ ਅਤੇ ਘਾਟ ਪੂਰੀ ਕਰਨ ਲਈ ਕੇਂਦਰੀ ਪੂਲ ਤੋਂ ਬਿਜਲੀ ਖਰੀਦਣ ਪਈ ਹੈ। ਸੂਤਰਾਂ ਅਨੁਸਾਰ ਪਾਵਰਕੌਮ ਨੂੰ 14 ਫਰਵਰੀ ਨੂੰ 18.34 ਕਰੋੜ ਦੀ ਬਿਜਲੀ ਬਾਹਰੋਂ ਖਰੀਦਣੀ ਪਈ ਹੈ।

ਤਲਵੰਡੀ ਸਾਬੋ ਦੇ 660-660 ਮੈਗਾਵਾਟ ਸਮਰੱਥਾ ਵਾਲੇ ਦੋ ਯੂਨਿਟ ਤਕਨੀਕੀ ਖਰਾਬੀ ਕਰਕੇ ਬੰਦ ਹੋ ਗਏ। ਰਾਜਪੁਰਾ ਥਰਮਲ ਪਲਾਂਟ ਦਾ ਇੱਕ ਯੂਨਿਟ 700 ਮੈਗਾਵਾਟ ਸਮਰੱਥਾ ਵਾਲਾ ਦੋ ਨੰਬਰ ਯੂਨਿਟ ਓਵਰ ਹਾÇਲੰਗ ਕਰਕੇ ਬੰਦ ਹੋ ਗਿਆ। ਰੋਪੜ ਥਰਮਲ ਪਲਾਂਟ ਦੇ 210 ਵਾਲਾ ਇਕ ਯੂਨਿਟ ਓਵਰ ਹਾÇਲੰਗ ਕਰਕੇ ਤੇ ਦੂਸਰਾ ਯੂਨਿਟ ਬੁਆਇਲ ਲੀਕੇਜ ਕਰ ਕੇ ਬੰਦ ਹੋ ਗਿਆ। ਲਹਿਰਾ ਮੁਹੱਬਤ ਦਾ 210 ਮੈਗਾਵਾਟ ਸਮਰੱਥਾ ਵਾਲਾ ਇੱਕ ਯੂਨਿਟ ਪਿਛਲੇ ਸਾਲ ਦੇ 13 ਮਈ ਤੋਂ ਬੰਦ ਹੈ। ਪੰਜਾਬ ਦੇ ਥਰਮਲ ਪਲਾਂਟਾਂ ਦੀ ਕੁੱਲ ਸਮਰੱਥਾ 5680 ਮੈਗਾਵਾਟ ਹੈ ਅਤੇ 6 ਯੂਨਿਟ ਬੰਦ ਹੋਣ ਨਾਲ 2650 ਮੈਗਾਵਾਟ ਦੀ ਕਮੀ ਰਹੀ ਹੈ। ਮੰਗਲਵਾਰ ਸ਼ਾਮ ਛੇ ਵਜੇ ਤੱਕ 840 ਮੈਗਾਵਾਟ ਸਮਰੱਥਾ ਵਾਲੇ ਪਲਾਂਟ ਤੋਂ 303 ਮੈਗਾਵਾਟ, 920 ਮੈਗਾਵਾਟ ਸਮਰੱਥਾ ਵਾਲੇ ਪਲਾਂਟ ਤੋਂ 618, 1400 ਮੈਗਾਵਾਟ ਸਮਰੱਥਾ ਵਾਲੇ ਪਲਾਂਟ ਤੋਂ 690, 1980 ਮੈਗਾਵਾਟ ਸਮਰੱਥਾ ਵਾਲੇ ਤਲਵੰਡੀ ਸਾਬੋ ਪਲਾਂਟ ਤੋਂ 598 ਤੇ 540 ਮੈਗਾਵਾਟ ਸਮਰੱਥਾ ਵਾਲੇ ਜੀਵੀਕੇ ਪਲਾਂਟ ਤੋਂ 507 ਮੈਗਾਵਾਟ ਬਿਜਲੀ ਹਾਸਲ ਕੀਤੀ ਗਈ ਹੈ। ਸਰਕਾਰੀ ਥਰਮਲਾਂ ਤੋਂ 921 ਮੈਗਾਵਾਟ, ਨਿੱਜੀ ਤੋਂ 1791 ਮੈਗਾਵਾਟ, ਹਾਇਡਰੋ ਤੋਂ 470 ਤੇ ਹੋਰ ਵਸੀਲਿਆਂ ਨੂੰ ਮਿਲਾ ਕੇ 3318 ਮੈਗਾਵਾਟ ਬਿਜਲੀ ਹਾਸਲ ਹੋਈ ਹੈ। ਜਦੋਂਕਿ ਬਾਕੀ ਮੰਗ ਪੂਰੀ ਕਰਨ ਲਈ ਬਿਜਲੀ ਬਾਹਰੋਂ ਖ੍ਰੀਦਣੀ ਪਈ ਹੈ।

Leave a Reply

Your email address will not be published. Required fields are marked *