ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਅੱਜ ਤੋਂ ਸ਼ੁਰੂ ਹੋ ਰਿਹਾ ਸੰਸਦ ਦਾ ਸੈਸ਼ਨ ਛੋਟਾ ਹੈ ਪਰ ਸਮੇਂ ਦੇ ਹਿਸਾਬ ਨਾਲ ਬਹੁਤ ਵੱਡਾ, ਕੀਮਤੀ ਅਤੇ ਇਤਿਹਾਸਕ ਫ਼ੈਸਲਿਆਂ ਦਾ ਹੈ। ਸੈਸ਼ਨ ਦੇ ਪਹਿਲੇ ਦਿਨ ਸੰਸਦ ਭਵਨ ਕੰਪਲੈਕਸ ‘ਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ਸੈਸ਼ ਦੀ ਇਕ ਵਿਸ਼ੇਸ਼ਤਾ ਇਹ ਹੈ ਕਿ 75 ਸਾਲ ਦੀ ਯਾਤਰਾ ਹੁਣ ਨਵੇਂ ਮੁਕਾਮ ਤੋਂ ਸ਼ੁਰੂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਚੰਦਰਯਾਨ-3 ਦੀ ਸਫ਼ਲਤਾ ਅਤੇ ਜੀ-20 ਦੇ ਸਫ਼ਲ ਆਯੋਜਨ ਦੇ ਬਿਆਨ ਇਹ ਸੈਸ਼ਨ ਸ਼ੁਰੂ ਹੋ ਰਿਹਾ ਹੈ, ਇਸ ਲਈ ਇਸ ਦਾ ਮਹੱਤਵ ਹੋਰ ਵੱਧ ਜਾਂਦਾ ਹੈ।
ਉਨ੍ਹਾਂ ਕਿਹਾ,”ਜੀ-20 ‘ਚ ਭਾਰਤ ਹਮੇਸ਼ਾ ਇਸ ਗੱਲ ਲਈ ਮਾਣ ਕਰੇਗਾ ਕਿ ਅਸੀਂ ਗਲੋਬਲ ਸਾਊਥ ਦੀ ਆਵਾਜ਼ ਬਣੇ। ਅਫਰੀਕਨ ਯੂਨੀਅਨ ਨੂੰ ਸਥਾਈ ਮੈਂਬਰਤਾ ਅਤੇ ਸਰਬਸੰਮਤੀ ਨਾਲ ਜੀ-20 ਦਾ ਐਲਾਨ ਪੱਤਰ, ਇਹ ਸਾਰੀਆਂ ਗੱਲਾਂ ਭਾਰਤ ਦੇ ਉੱਜਵਲ ਭਵਿੱਖ ਦਾ ਸੰਕੇਤ ਦੇ ਰਹੀਆਂ ਹਨ।” ਗਣੇਸ਼ ਚਤੁਰਥੀ ਦੇ ਦਿਨ ਮੰਗਲਵਾਰ ਨੂੰ ਨਵੇਂ ਸੰਸਦ ‘ਚ ਕੰਮਕਾਜ ਹੋਣ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੇਂ ਸਥਾਨ ‘ਤੇ ਯਾਤਰਾ ਨੂੰ ਅੱਗੇ ਵਧਾਉਂਦੇ ਸਮੇਂ, ਨਵੇਂ ਸੰਕਲਪ, ਨਵੀਂ ਊਰਜਾ ਅਤੇ ਨਵੇਂ ਵਿਸ਼ਵਾਸ ਨਾਲ ਕੰਮ ਕਰਨਾ ਹੈ। ਉਨ੍ਹਾਂ ਕਿਹਾ,”2047 ਤੱਕ ਦੇਸ਼ ਨੂੰ ਵਿਕਸਿਤ ਬਣਾਉਣਾ ਹੈ। ਇਸ ਲਈ ਜਿੰਨੇ ਵੀ ਫ਼ੈਸਲੇ ਹੋਣ ਵਾਲੇ ਹਨ, ਉਹ ਸਾਰੇ ਇਸ ਨਵੇਂ ਸੰਸਦ ਭਵਨ ‘ਚ ਹੋਣਗੇ।” ਉਨ੍ਹਾਂ ਕਿਹਾ ਕਿ ਉਮੰਗ ਅਤੇ ਵਿਸ਼ਵਾਸ ਨਾਲ ਅਸੀਂ ਨਵੇਂ ਸਦਨ ‘ਚ ਪ੍ਰਵੇਸ਼ ਕਰਾਂਗੇ।” ਉਨ੍ਹਾਂ ਕਿਹਾ ਕਿ ਇਹ ਸੈਸ਼ਨ ਬਹੁਤ ਕੀਮਤੀ ਹੈ।