ਨਵੀਂ ਦਿੱਲੀ, 29 ਜੁਲਾਈ (ਦਲਜੀਤ ਸਿੰਘ)- ਦੇਸ਼ ਵਿੱਚ ਇੱਕ ਵਾਰ ਫਿਰ ਕੋਰੋਨਾ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ 43,159 ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਇਸ ਦੌਰਾਨ 38,525 ਲੋਕ ਠੀਕ ਹੋਏ ਤੇ 640 ਮਰੀਜ਼ਾਂ ਦੀ ਵੀ ਮੌਤ ਹੋ ਗਈ। ਐਕਟਿਵ ਕੇਸ ਭਾਵ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 3 ਲੱਖ 97 ਹਜ਼ਾਰ 330 ਹੋ ਗਈ ਹੈ। ਪਿਛਲੇ ਇੱਕ ਦਿਨ ਵਿੱਚ ਇਹ 3,987 ਦਾ ਵਾਧਾ ਹੋਇਆ ਹੈ, ਜੋ ਪਿਛਲੇ 77 ਦਿਨਾਂ ਵਿਚ ਸਭ ਤੋਂ ਉੱਚਾ ਹੈ।
ਕੇਰਲ ਸਭ ਤੋਂ ਵੱਡੀ ਚਿੰਤਾ ਪੈਦਾ ਕਰ ਰਿਹਾ ਹੈ। ਇੱਥੇ ਲਗਾਤਾਰ ਦੂਜੇ ਦਿਨ 22 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। 27 ਜੁਲਾਈ ਨੂੰ, 22,129 ਮਰੀਜ਼ਾਂ ਦੀ ਪਛਾਣ ਕੀਤੀ ਗਈ। 28 ਜੁਲਾਈ ਨੂੰ 22,056 ਕੇਸ ਮਿਲੇ ਸਨ। ਇਸ ਸਮੇਂ ਇਹ ਇਕਲੌਤਾ ਸੂਬਾ ਹੈ ਜਿੱਥੇ ਇੱਕ ਲੱਖ (1.49 ਲੱਖ) ਤੋਂ ਵੱਧ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ।