ਨਵੀਂ ਦਿੱਲੀ- ਰਾਸ਼ਟਰੀ ਜਾਂਚ ਏਜੰਸੀ (NIA) ਨੇ ਅੱਤਵਾਦੀ ਗਤੀਵਿਧੀਆਂ ਨਾਲ ਜੁੜੇ ਦੋ ਵੱਖ-ਵੱਖ ਮਾਮਲਿਆਂ ‘ਚ ਸ਼ਨਿਚਰਵਾਰ ਸਵੇਰੇ ਚੰਡੀਗੜ੍ਹ ਅਤੇ ਜੰਮੂ-ਕਸ਼ਮੀਰ ‘ਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ। ਸੂਤਰਾਂ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ ‘ਚ ਕੁਝ ਸ਼ੱਕੀਆਂ ਦੇ ਕੰਪਲੈਕਸਾਂ ਤੇ ਟਿਕਾਣਿਆਂ ‘ਤੇ ਹਾਲੇ ਵੀ ਛਾਪੇਮਾਰੀ ਜਾਰੀ ਹੈ।ਸੈਂਟਰਲ ਕਾਉਂਟਰ ਟੈਰਰ ਏਜੰਸੀ ਵੱਲੋਂ ਘੱਟ ਗਿਣਤੀਆਂ, ਸੁਰੱਖਿਆ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾ ਕੇ ਕੇਂਦਰ ਸ਼ਾਸਿਤ ਪ੍ਰਦੇਸ਼ ‘ਚ ਵੱਖ-ਵੱਖ ਅੱਤਵਾਦੀ ਸੰਗਠਨਾਂ ਵੱਲੋਂ ਅੱਤਵਾਦੀ ਗਤੀਵਿਧੀਆਂ ਨੂੰ ਫੈਲਾਉਣ ‘ਚ ਸ਼ਾਮਲ ਲੋਕਾਂ ਖਿਲਾਫ਼ ਜੰਮੂ-ਕਸ਼ਮੀਰ ‘ਚ 14 ਥਾਵਾਂ ‘ਤੇ ਤਲਾਸ਼ੀ ਲੈਣ ਲਈ ਇਕ ਦਿਨ ਬਾਅਦ ਇਹ ਕਦਮ ਉਠਾਇਆ ਗਿਆ ਹੈ।
ਸ਼ੁੱਕਰਵਾਰ ਨੂੰ ਚਲਾਈ ਗਈ ਤਲਾਸ਼ੀ ਮੁਹਿੰਮ ‘ਚ ਕੁਲਗਾਮ, ਪੁਲਵਾਮਾ, ਅਨੰਤਨਾਗ, ਸੋਪੋਰ ਤੇ ਜੰਮੂ ਜ਼ਿਲ੍ਹਿਆਂ ਦੇ ਟਿਕਾਣਿਆਂ ਨੂੰ ਕਵਰ ਕੀਤਾ ਸੀ। ਏਜੰਸੀ ਨੇ ਤਲਾਸ਼ੀ ਲੈਣ ਵਾਲੇ ਸਥਾਨਾਂ ਤੋਂ ਵੱਖ-ਵੱਖ ਅਪਰਾਧਕ ਸਮੱਗਰੀ ਜਿਵੇਂ ਕਿ ਡਿਜੀਟਲ ਡਿਵਾਈਸ, ਸਿਮ ਕਾਰਡ ਅਤੇ ਡਿਜੀਟਲ ਸਟੋਰੇਜ ਡਿਵਾਈਸ ਜ਼ਬਤ ਕੀਤੇ ਸਨ।