ਅੰਮ੍ਰਿਤਸਰ, 15 ਮਾਰਚ (ਬਿਊਰੋ)- ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਸ਼ਹਿਰ ਦੇ ਪੰਜ ਜੇਤੂ ਵਿਧਾਇਕਾਂ ‘ਚੋਂ ਪਹਿਲੇ ਵਿਧਾਇਕ ਐਕਸ਼ਨ ਮੋਡ ਵਿਚ ਆਏ ਹਨ, ਜਿਨ੍ਹਾਂ ਨੇ ਵਿਧਾਇਕੀ ਵਜੋਂ ਸਹੁੰ ਚੁੱਕਣ ਤੋਂ ਐਨ ਇਕ ਦਿਨ ਪਹਿਲਾਂ ਹੀ ਅੰਮ੍ਰਿਤਸਰ ਦੇ ਵੇਰਕਾ ਮਿਲਕ ਪਲਾਂਟ ਵਿਖੇ ਅਚਨਚੇਤ ਦੌਰਾ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਜਿਥੇ ਐਂਟਰੀ ਦੇ ਹਾਜ਼ਰੀ ਰਜਿਸਟਰਾਂ ਦੀ ਚੈਕਿੰਗ ਕੀਤੀ, ਉੱਥੇ ਹੀ ਇੱਕ ਵਾਲਟਿੰਗ ਸੈਂਪਲਿੰਗ ਸਬੰਧੀ ਵੀ ਜਾਇਜ਼ਾ ਲਿਆ।
ਮਿਲਕ ਪਲਾਂਟ ਵੇਰਕਾ ਦੇ ਜਨਰਲ ਮੈਨੇਜਰ ਸੁਖਦੇਵ ਸਿੰਘ, ਇੰਚਾਰਜ ਪਰਚੇਸ ਅਮਰਦੀਪ ਸਿੰਘ, ਉਸ ਦੇ ਮੈਨੇਜਰ ਮਾਰਕੀਟਿੰਗ ਪ੍ਰੀਤਪਾਲ ਸਿੰਘ ਨਾਲ ਗੱਲਬਾਤ ਕੀਤੀ ਅਤੇ ਇੱਥੇ ਆਉਂਦੀਆਂ ਮੁਸ਼ਕਿਲਾਂ ਸਬੰਧੀ ਵੀ ਵਿਚਾਰ ਚਰਚਾ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਡਮ ਜੀਵਨਜੋਤ ਕੌਰ ਨੇ ਕਿਹਾ ਕਿ ਇੱਥੋਂ ਹੀ ਰੁਜ਼ਗਾਰ ਦੇ ਮੌਕੇ ਵੀ ਪੈਦਾ ਕੀਤੇ ਜਾ ਸਕਦੇ ਹਨ, ਉਨ੍ਹਾਂ ਕਿਹਾ ਕਿ ਕਾਰਪੋਰੇਸ਼ਨ ਕੋਲ 75 ਤੋਂ 100ਦੇ ਕਰੀਬ ਬੂਥ ਅਲਾਟਮੈਂਟ ਪੈਂਡਿੰਗ ਹੈ, ਜੇਕਰ ਇਹ ਅਲਾਟਮੈਂਟ ਯੂਥ ਵਿੱਚ ਕੀਤੀ ਜਾਂਦੀ ਹੈ ਤਾਂ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਦੇ ਹਨ।