ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਨੇ ਸ਼ੁੱਕਰਵਾਰ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਕਾਂਗਰਸੀ ਨੇਤਾ ਸੁਨੀਲ ਜਾਖੜ ਅਤੇ ਪਾਰਟੀ ਦੀ ਉੱਤਰ ਪ੍ਰਦੇਸ਼ ਇਕਾਈ ਦੇ ਸਾਬਕਾ ਪ੍ਰਧਾਨ ਸਵਤੰਤਰ ਦੇਵ ਸਿੰਘ ਨੂੰ ਰਾਸ਼ਟਰੀ ਕਾਰਜ ਕਮੇਟੀ ਦਾ ਮੈਂਬਰ ਨਿਯੁਕ ਕੀਤਾ। ਪਾਰਟੀ ਵਲੋਂ ਜਾਰੀ ਇਕ ਬਿਆਨ ‘ਚ ਇਹ ਜਾਣਕਾਰੀ ਦਿੱਤੀ ਗਈ। ਭਾਜਪਾ ਦੀ ਉੱਤਰਾਖੰਡ ਇਕਾਈ ਦੇ ਪ੍ਰਧਾਨ ਰਹੇ ਮਦਨ ਕੌਸ਼ਿਕ, ਪਾਰਟੀ ਦੀ ਛੱਤੀਸਗੜ੍ਹ ਇਕਾਈ ਦੇ ਸਾਬਕਾ ਪ੍ਰਧਾਨ ਵਿਸ਼ਨੂੰਦੇਵ ਸਾਏ ਅਤੇ ਭਾਜਪਾ ਦੀ ਪੰਜਾਬ ਇਕਾਈ ਦੇ ਸਾਬਕਾ ਪ੍ਰਧਾਨ ਮਨੋਰੰਜਨ ਕਾਲੀਆ ਨੂੰ ਰਾਸ਼ਟਰੀ ਕਾਰਜ ਕਮੇਟੀ ਦਾ ਵਿਸ਼ੇਸ਼ ਸੱਦਾ ਮੈਂਬਰ ਬਣਾਇਆ ਗਿਆ ਹੈ। ਕਾਂਗਰਸ ਛੱਡ ਭਾਜਪਾ ‘ਚ ਸ਼ਾਮਲ ਹੋਏ ਜੈਵੀਰ ਸ਼ੇਰਗਿੱਲ ਨੂੰ ਪਾਰਟੀ ਦਾ ਕੌਮੀ ਤਰਜਮਾਨ ਲਾਇਆ ਗਿਆ ਹੈ।
Related Posts
ਕਿਸਾਨਾਂ ਦੀ ਰਿਹਾਈ ਲਈ ਭੁੱਖ ਹੜਤਾਲ ’ਤੇ ਬੈਠੇ ਸਿਰਸਾ
ਸਿਰਸਾ, 19 ਜੁਲਾਈ (ਦਲਜੀਤ ਸਿੰਘ)- ਕਿਸਾਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਮਿੰਨੀ ਸਕੱਤਰੇਤ ਦੇ ਮੁੱਖ ਗੇਟ ’ਤੇ ਕਿਸਾਨਾਂ ਦਾ…
ਮੰਤਰੀ ਆਸ਼ੂ ਦੇ ਘਰ ਬਾਹਰ ਅਕਾਲੀ ਦਲ ਦਾ ਪ੍ਰਦਰਸ਼ਨ, ਪੁਲਸ ਨੇ ਹਿਰਾਸਤ ‘ਚ ਲਏ ਕਈ ਵਰਕਰ
ਲੁਧਿਆਣਾ, 14 ਜੁਲਾਈ (ਦਲਜੀਤ ਸਿੰਘ)- ਲੁਧਿਆਣਾ ‘ਚ ਅੱਜ ਕਈ ਅਕਾਲੀ ਕਾਰਕੁੰਨਾਂ ਵੱਲੋਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ਬਾਹਰ ਧਰਨਾ…
ਦੇਸ਼ ‘ਚ ਕੋਰੋਨਾ ਦੇ 36 ਹਜ਼ਾਰ 571 ਨਵੇਂ ਕੇਸ, 540 ਮੌਤਾਂ
ਨਵੀਂ ਦਿੱਲੀ, 20 ਅਗਸਤ (ਦਲਜੀਤ ਸਿੰਘ)- ਦੇਸ਼ ਵਿੱਚ ਘਾਤਕ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਖਤਰਾ ਅਜੇ ਵੀ ਕਾਇਮ ਹੈ। ਪਿਛਲੇ 24…