ਲਾਈਵ ਮੈਚ ’ਚ ਰਿਕੀ ਪੌਂਟਿੰਗ ਨੂੰ ਪਿਆ ਦਿਲ ਦਾ ਦੌਰਾ, ਹਸਪਤਾਲ ’ਚ ਕਰਵਾਇਆ ਗਿਆ ਦਾਖ਼ਲ

ਸਪੋਰਟਸ ਡੈਸਕ– ਆਸਟ੍ਰੇਲੀਆ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਰਿਕੀ ਪੌਂਟਿੰਗ ਨੂੰ ਪਰਥ ’ਚ ਆਸਟ੍ਰੇਲੀਆ ਅਤੇ ਵੈਸਟ ਇੰਡੀਜ਼ ਵਿਚਾਲੇ ਚੱਲ ਰਹੇ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਦਿਲ ਦਾ ਦੌਰਾ ਪੈਣ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ। ਪੌਂਟਿੰਗ ਇਸ ਟੈਸਟ ਸੀਰੀਜ਼ ਨੂੰ ਕਵਰ ਕਰਨ ਲਈ ਦਿ ਚੈਨਲ ਸੈਵਨ ਦੇ ਬ੍ਰਾਡਕਾਸਟਰ ਦੇ ਰੂਪ ’ਚ ਕੰਮ ਕਰ ਰਹੇ ਹਨ।
ਖਬਰ ਮੁਤਾਬਕ, ਪੌਂਟਿੰਗ ਲਾਈਵ ਮੈਚ ’ਚ ਕੁਮੈਂਟਰੀ ਕਰ ਰਹੇ ਸਨ ਕਿ ਉਨ੍ਹਾਂ ਦੇ ਸੀਨੇ ’ਚ ਦਰਦ ਸ਼ੁਰੂ ਹੋ ਗਈ ਅਤੇ ਤੁਰੰਤ ਐਂਬੂਲੈਂਸ ਰਾਹੀਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਪੌਂਟਿੰਗ ਨੇ ਲੰਚ ਟਾਈਮ ਦੇ ਸਮੇਂ ਬੇਚੈਨੀ ਮਹਿਸੂਸ ਹੋਣ ’ਤੇ ਹਸਪਤਾਲ ਜਾਣ ਦੀ ਇੱਛਾ ਜਤਾਈ ਸੀ।

ਸਿਡਨੀ ਮਾਰਨਿੰਗ ਹੇਰਾਲਡ ਦੀ ਰਿਪੋਰਟ ਮੁਤਾਬਕ, ਆਸਟ੍ਰੇਲੀਆ ਦੀ ਟੀਮ ਦੇ ਡਾਕਟਰ ਲੀਗ ਗੋਲਡਿੰਗ, ਪੌਂਟਿੰਗ ਨੂੰ ਹਸਪਤਾਲ ਲੈ ਕੇ ਗਏ ਕਿਉਂਕਿ ਉਹ ਠੀਕ ਮਹਿਸੂਸ ਨਹੀਂ ਕਰ ਰਹੇ ਸਨ। ਰਿਪੋਰਟ ਮੁਤਾਬਕ, ਚੈਨਲ 7 ਦੇ ਬੁਲਾਰੇ ਨੇ ਕਿਹਾ ਕਿ ਰਿਕੀ ਪੌਂਟਿੰਗ ਬੀਮਾਰ ਹਨ ਅਤੇ ਅੱਜ ਅੱਗੇ ਦੀ ਕੁਮੈਂਟਰੀ ਨਹੀਂ ਕਰ ਸਕਣਗੇ। ਫਿਲਹਾਲ ਅਜੇ ਤਕ ਪੌਂਟਿੰਗ ਦੀ ਮੌਜੂਦਾ ਸਥਿਤੀ ਬਾਰੇ ਪਤਾ ਨਹੀਂ ਲੱਗ ਸਕਿਆ ਅਤੇ ਨਾਲ ਹੀ ਇਹ ਵੀ ਵੇਖਿਆ ਜਾਣਾ ਬਾਕੀ ਹੈ ਕਿ ਉਹ ਇਸਟੈਸਟ ਮੈਚ ’ਚ ਮੁੜ ਕੁਮੈਂਟਰੀ ਸ਼ੁਰੂ ਕਰ ਸਕਣਗੇ ਜਾਂ ਨਹੀਂ।

Leave a Reply

Your email address will not be published. Required fields are marked *