ਸਿਆਟਲ, 2 ਦਸੰਬ- ਅਮਰੀਕਾ ਦੀ ਕੈਲੀਫੋਰਨੀਆਂ ਪੁਲਿਸ ਨੇ ਸੰਸਾਰ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਸਟਰ ਮਾਈਂਡ ਗੋਲਡੀ ਬਰਾੜ ਨੂੰ ਅੱਜ ਆਪਣੀ ਹਿਰਾਸਤ ਵਿਚ ਲੈ ਲਿਆ ਹੈ। ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਨਵੰਬਰ ਮਹੀਨੇ ਦੇ ਅੱਧ ਤੋਂ ਪੁਲਿਸ ਨੇ ਉਸ ’ਤੇ ਨਿਗ੍ਹਾ ਰੱਖੀ ਹੋਈ ਸੀ, ਜਿਸ ਨੂੰ ਅੱਜ ਹਿਰਾਸਤ ਵਿਚ ਲੈ ਲਿਆ। ਇਹ ਵੀ ਜਾਣਕਾਰ ਮਿਲੀ ਹੈ ਕਿ ਅਮਰੀਕਾ ਪੁਲਿਸ ਭਾਰਤੀ ਸੁਰੱਖਿਆ ਏਜੰਸੀਆਂ ਦੇ ਲਗਾਤਾਰ ਸੰਪਰਕ ਵਿਚ ਹੈ ਪਰ ਅਧਿਕਾਰਿਤ ਤੌਰ ’ਤੇ ਅਜੇ ਪੁਲਿਸ ਨਾਲ ਇਸ ਹਿਰਾਸਤ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਇਸ ’ਤੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਹੈ।
ਅਜੇ ਦੋ ਦਿਨ ਪਹਿਲਾਂ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਇਹ ਕਿਹਾ ਸੀ ਕਿ ਅਗਰ ਸਰਕਾਰ ਗੋਲਡੀ ਬਰਾੜ ਨੂੰ ਫੜਨ ਲਈ 2 ਕਰੋੜ ਦਾ ਇਨਾਮ ਰੱਖੇ ਤਾਂ ਉਹ ਇਹ ਪੈਸੇ ਖ਼ੁਦ ਆਪਣੇ ਕੋਲੋਂ ਦੇਵੇਗਾ। ਹੁਣ ਇਹ ਭਾਰਤੀ ਏਜੰਸੀਆਂ ’ਤੇ ਨਿਰਭਰ ਕਰੇਗਾ ਕਿ ਉਹ ਕਿੰਨੀ ਤੇਜ਼ੀ ਨਾਲ ਕਾਰਵਾਈ ਕਰਕੇ ਗੋਲਡੀ ਬਰਾੜ ਨੂੰ ਭਾਰਤ ਲੈ ਕੇ ਆਵੇਗੀ।