ਬਾਬਾ ਬੰਦਾ ਸਿੰਘ ਬਹਾਦਰ ਚੇਅਰ ਸਥਾਪਿਤ ਕਰਨ ਦੀ ਮੰਗ ਨੂੰ ਲੈ ਕੇ ਭਗਵੰਤ ਮਾਨ ਨੇ ਦਿੱਤਾ ਭਰਵਾਂ ਹੁੰਗਾਰਾ

ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਫਾਊਂਡੇਸ਼ਨ ਵੱਲੋਂ ਬਾਬਾ ਜੀ ਦੇ ਨਾਂ ’ਤੇ ਚੇਅਰ ਸਥਾਪਤ ਕਰਨ ਦੀ ਮੰਗ ਕੀਤੀ ਗਈ, ਜਿਸ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ  ਭਰਵਾਂ ਹੁੰਗਾਰਾ ਦੇਂਦੇ ਹੋਏ ਪ੍ਰਿੰਸੀਪਲ ਸੈਕਟਰੀ ਨੂੰ ਭੇਜਿਆ।

ਫਾਊਂਡੇਸ਼ਨ ਵੱਲੋਂ ਕਈ ਮੰਗਾਂ ਰੱਖੀਆਂ ਗਈਆਂ ਸਨ, ਜਿਸ ਵਿੱਚ ਸ ਸ਼ਾਮਿਲ ਹਨ

*ਬਾਬਾ ਜੀ ਦੇ ਨਾਂ ‘ਤੇ ਚੇਅਰ ਸਥਾਪਿਤ ਕਰਨ ਦੀ ਮੰਗ* 

*ਭਗਤ ਸਿੰਘ ਅਤੇ ਡਾ: ਅੰਬੇਡਕਰ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੀ ਫੋਟੋ ਲਗਾਉਣ ਦੀ ਮੰਗ

*ਨਾਂਦੇੜ ਤੋਂ ਚਪੜ ਚਿੜੀ ਤੱਕ ਸੜਕ ਦਾ ਨਾਂ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਰੱਖਿਆ ਜਾਵੇ।

* 16 ਅਕਤੂਬਰ ਨੂੰ ਛੁੱਟੀ ਦਾ ਐਲਾਨ ਕਰਕੇ ਸਕੂਲਾਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ ਪੜ੍ਹਾਈ ਜਾਵੇ

* ਜੰਮੂ ਤੋਂ ਨਾਂਦੇੜ ਜਾਣ ਵਾਲੀ ਕਿਸੇ ਵੀ ਰੇਲ ਗੱਡੀ ਦਾ ਨਾਂ ਬਾਬਾ ਸਿੰਘ ਬੰਦਾ ਬਹਾਦਰ ਦੇ ਨਾਂ ‘ਤੇ ਰੱਖਿਆ ਜਾਵੇ।

ਪੰਜਾਬ ਦੇ ਉੱਘੇ ਸਾਹਿਤਕਾਰ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਚੀਫ ਪੈਟਰਨ ਡਾ: ਸਵਰਾਜ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਆਦਰਸ਼ਾਂ ਨੂੰ ਮੁੜ ਸਥਾਪਿਤ ਕਰਨ ਦੀ ਲੋੜ ਹੈ। ਅਮਰੀਕਾ ਅਤੇ ਕੈਨੇਡਾ ਦੇ ਵੀਜ਼ਿਆਂ ਲਈ ਭੈਣਾਂ-ਭਰਾਵਾਂ ਦੇ ਵਿਆਹਾਂ ਦਾ ਉਦਾਹਰਣਾਂ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨੈਤਿਕਤਾ ਦਾ ਘਾਣ ਹੋ ਰਿਹਾ ਹੈ, ਇਸ ਨੂੰ ਮੁੜ ਬਾਬਾ ਬੰਦਾ ਸਿੰਘ ਬਹਾਦਰ ਦੇ ਆਦਰਸ਼ਾਂ ’ਤੇ ਚੱਲਣ ਦੀ ਲੋੜ ਹੈ, ਇਸੇ ਲਈ ਹੀ  ਚੇਅਰ ਸਥਾਪਿਤ ਕੀਤੀ ਹੈ ।

ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਚੈਪਟਰ ਯੂ.ਐਸ.ਏ. ਦੀ ਚੇਅਰਪਰਸਨ ਡਾ: ਪ੍ਰੀਤ ਕਮਲ ਕੌਰ ਚੀਮਾ ਨੂੰ ਫਾਊਂਡੇਸ਼ਨ ਦੇ ਚੇਅਰਮੈਨ ਕੇ.ਕੇ.ਬਾਵਾ ਅਤੇ ਕਰਨੈਲ ਸਿੰਘ ਗਰੀਬ ਅਤੇ ਕਰਨੈਲ ਗਿੱਲ ਨੂੰ ਸਨਮਾਨਿਤ ਕੀਤਾ ਅਤੇ ਅਮਰੀਕਾ ਦੀ ਸਿੱਖ ਬਰਾਦਰੀ ਚ ਵੀ ਬਾਬਾ ਬੰਦਾ ਸਿੰਘ ਬਹਾਦਰ ਦੀ ਸਿਖਿਆ ਨੂੰ ਅਗੇ ਵਧਾਨ ਦੀ ਜਿੰਮੇਵਾਰੀ ਦਿਤੀ।

Leave a Reply

Your email address will not be published. Required fields are marked *