ਮੈਲਬਰਨ, 3 ਨਵੰਬਰ
ਆਸਟ੍ਰੇਲੀਆ ਦੀ ਪੁਲੀਸ ਨੇ ਇਕ 24 ਸਾਲਾ ਲੜਕੀ ਦੀ ਹੱਤਿਆ ਦੇ ਕੇਸ ‘ਚ ਮੁਲਜ਼ਮ ਭਾਰਤੀ ਨਾਗਰਿਕ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਦਸ ਲੱਖ ਆਸਟਰੇਲੀਅਨ ਡਾਲਰ (ਪੰਜ ਕਰੋੜ ਰੁਪਏ ਤੋਂ ਵੱਧ) ਇਨਾਮ ਦੇਣ ਦਾ ਐਲਾਨ ਕੀਤਾ ਹੈ। ਇਹ ਘਟਨਾ ਕੁਈਨਜ਼ਲੈਂਡ ਸੂਬੇ ਦੇ ਇਕ ਬੀਚ ਤੇ 2018 ਵਿਚ ਵਾਪਰੀ ਸੀ। ਪੁਲੀਸ ਨੂੰ ਭਾਰਤ ਨਾਲ ਸਬੰਧਤ ਅਤੇ ਪੇਸ਼ੇ ਵਜੋਂ ਨਰਸ ਰਾਜਵਿੰਦਰ ਸਿੰਘ (38) ਦੀ ਤਲਾਸ਼ ਹੈ। ਕੇਅਰਨਜ਼ ਤੋਂ 40 ਕਿਲੋਮੀਟਰ ਦੂਰ ਵੈਗੇਟੀ ਬੀਚ ‘ਤੇ ਟੋਯਾਹ ਕਰਡਿੰਗਲੇ ਦੀ ਉਸ ਵੇਲੇ ਹੱਤਿਆ ਕਰ ਦਿੱਤੀ ਗਈ ਸੀ ਜਦ ਉਹ ਆਪਣੇ ਕੁੱਤੇ ਨੂੰ ਸੈਰ ਕਰਾ ਰਹੀ ਸੀ। ਪੁਲੀਸ ਮੁਤਾਬਕ ਰਾਜਵਿੰਦਰ ਇਸ ਕੇਸ ਵਿਚ ਮੁੱਖ ਮੁਲਜ਼ਮ ਹੈ।