ਇਤਿਹਾਸ ਵਿਚ ਅੱਜ ਦਾ ਦਿਹਾੜਾ 16 ਅਕਤੂਬਰ

ਇਤਿਹਾਸ ਵਿਚ ਅੱਜ ਦਾ ਦਿਹਾੜਾ 16 ਅਕਤੂਬਰ
1670 ਬਾਬਾ ਗੁਰਬਖਸ਼ ਸਿੰਘ (ਬੰਦਾ ਬਹਾਦਰ) ਦਾ ਜਨਮ ਦਿਹਾੜਾ।|ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ: ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੇ ਇਤਿਹਾਸ ਵਿੱਚ ਇੱਕ ਉੱਘਾ ਸਥਾਨ ਪ੍ਰਾਪਤ ਹੈ। 1708 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਨੰਦੇੜ ਵਿਖੇ ਮਿਲਣ ਤੋਂ ਪਹਿਲਾਂ ਉਹ ਇਕ ਬੈਰਾਗੀ ਦਾ ਜੀਵਨ ਬਤੀਤ ਕਰ ਰਿਹਾ ਸੀ ਅਤੇ ਇਸ ਮੁਲਾਕਾਤ ਨੇ ਬਾਬਾ ਬੰਦਾ ਸਿੰਘ ਬਹਾਦਰ ਅੰਦਰ ਪਏ ਸੁੱਤੇ ਹੋਏ ਸ਼ੇਰ ਨੂੰ ਜਗਾ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਮੁਗਲ ਜ਼ਾਲਮਾਂ ਦਾ ਨਾਸ਼ ਕਰਨ ਲਈ ਗੁਰੂ ਸਾਹਿਬ ਦੇ ਆਦੇਸ਼ ਅਨੁਸਾਰ ਪੰਜਾਬ ਪਹੁੰਚਿਆ ਅਤੇ ਬਹੁਤ ਛੇਤੀ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੇ ਕਈ ਦੇਸ਼ਾਂ ਤੇ ਕਬਜ਼ਾ ਕਰ ਲਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਅਤਿਆਚਾਰੀਆਂ ਨੂੰ ਅਜਿਹਾ ਸਬਕ ਸਿਖਾਉਣਾ ਸ਼ੁਰੂ ਕੀਤਾ ਕਿ ਉਨ੍ਹਾਂ ਦੀ ਰੂਹ ਵੀ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਮ ਸੁਣ ਕੇ ਕੰਬ ਉਠਦੀ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਨਿਆਂ ਕਰਨ ਸਮੇਂ ਕਿਸੇ ਊਚ- ਨੀਚ ਦਾ ਵਿਤਕਰਾ ਨਹੀਂ ਕੀਤਾ ਸੀ
1814 ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਦੀਵਾਨ ਮੋਹਕਮ ਚੰਦ ਦਾ ਦਿਹਾਂਤ।
1955 ਵਿਚ ਅੰਮ੍ਰਿਤਸਰ ਵਿਖੇ ਹੋਈ ਸਰਬ ਪਾਰਟੀ ਕਨਵੈਨਸ਼ਨ ਵਿਚ ਪੰਜਾਬੀ ਸੂਬੇ ਦੀ ਮੰਗ ਕੀਤੀ ਗਈ।
1981 ਅਕਾਲੀ ਦਲ ਅਤੇ ਭਾਰਤੀ ਕੇਂਦਰ ਸਰਕਾਰ ਵਿਚਕਾਰ ਗੱਲਬਾਤ ਸ਼ੁਰੂ ਹੋਈ।
History in 16 October
1670 Birth anniversary Baba Gurbaksh Singh (Banda Bahadur).
1814 Diwan Mohkam Chand, of Maharaja Ranjjit Singh’s darbar passed away.
1955 All Party Convention at Amritsar demanded Punjabi Suba.
1981 Negotiations among Akali Dal and Indian Central Government were initiated.

Leave a Reply

Your email address will not be published. Required fields are marked *