ਮੰਡੀ ਕਿੱਲਿਆਂਵਾਲੀ, 25 ਸਤੰਬਰ – ਅੱਸੂ ਦੇ ਬੇਮੌਸਮਾਂ ਮੀਂਹ ਕਿਸਾਨਾਂ ਲਈ ਮੁਸ਼ਕਿਲਾਂ ਦਾ ਸਬੱਬ ਬਣ ਰਿਹਾ ਹੈ। ਅੱਜ ਤੜਕੇ ਪਿੰਡ ਗੱਗੜ ਵਿਖੇ ਮਹਿਣਾ ਮਾਈਨਰ ਵਿਚ ਕਰੀਬ 35 ਫੁੱਟ ਚੌੜਾ ਪਾੜ ਪੈ ਗਿਆ, ਜਿਸ ਨਾਲ ਦਰਜਨਾਂ ਏਕੜ ਝੋਨੇ ਦੀ ਫ਼ਸਲ ਵਿਚ ਪਾਣੀ ਭਰ ਗਿਆ। ਕਿਸਾਨਾਂ ਦਾ ਦੋਸ਼ ਹੈ ਕਿ ਨਹਿਰੀ ਵਿਭਾਗ ਵਲੋਂ ਸਫ਼ਾਈ ਨਾ ਕਰਵਾਉਣ ਕਰ ਕੇ ਮਾਈਨਰ ਪਾਣੀ ਦਾ ਵੱਧ ਦਬਾਅ ਨਾ ਝੱਲ ਸਕਣ ਕਰਕੇ ਟੁੱਟ ਗਿਆ। ਦੂਜੇ ਪਾਸੇ ਨਹਿਰੀ ਵਿਭਾਗ ਦੇ ਐਸ.ਡੀ.ਓ. ਜਸਕਰਨ ਸਿੰਘ ਦਾ ਕਹਿਣਾ ਸੀ ਕਿ ਆਮ ਤੌਰ ‘ਤੇ ਮਾਈਨਰ ਵਿਚ 250 ਕਿਉਸਿਕ ਪਾਣੀ ਹੁੰਦਾ ਹੈ। ਅੱਜ ਸਮਰਥਾ ਤੋਂ ਵੱਧ 290 ਕਿਉਸਿਕ ਪਾਣੀ ਆਉਣ ਕਰਕੇ ਪਾੜ ਪਿਆ ਹੈ।
Related Posts
ਸਰਕਾਰ ਦਾ ਇਕ ਸਾਲ ਪੂਰਾ ਹੋਣ ‘ਤੇ CM ਮਾਨ ਦਾ ਬਿਆਨ, ‘ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ’
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੀਡੀਆ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀਆਂ ਵੱਲੋਂ ਆਮ ਆਦਮੀ…
ਐਸਆਈਟੀ ਅੱਗੇ ਅੱਜ ਪੇਸ਼ ਨਹੀਂ ਹੋਏ ਬਿਕਰਮ ਸਿੰਘ ਮਜੀਠੀਆ, ਅਗਲੀ ਪੇਸ਼ੀ 20 ਨੂੰ
ਪਟਿਆਲਾ : ਵੀਰਵਾਰ ਨੂੰ ਅਕਾਲੀ ਦਲ ਦੇ ਸੀਨੀਅਰ ਆਗੂ ਡਰੱਗ ਮਾਮਲੇ ਲਈ ਗਠਿਤ ਵਿਸ਼ੇਸ਼ ਕਮੇਟੀ ਅੱਗੇ ਪੇਸ਼ ਨਹੀਂ ਹੋਏ ਹਨ।…
ਬੇਅਦਬੀ ਮਾਮਲੇ ’ਚ ਐੱਸ.ਆਈ.ਟੀ. ਨੇ ਪੇਸ਼ ਕੀਤਾ ਇਕ ਹੋਰ ਚਲਾਨ
ਫਰੀਦਕੋਟ, 20 ਜੁਲਾਈ (ਦਲਜੀਤ ਸਿੰਘ)- ਬੇਅਦਬੀ ਮਾਮਲੇ ‘ਚ ਐੱਸ.ਆਈ.ਟੀ ਵੱਲੋਂ ਦੂਜਾ ਚਲਾਨ ਵੀ ਪੇਸ਼ ਕੀਤਾ ਗਿਆ ਹੈ।ਇਹ ਚਲਾਨ ਐੱਫ.ਆਈ.ਆਰ. ਨੰ. 117…