ਮੰਡੀ ਕਿੱਲਿਆਂਵਾਲੀ, 25 ਸਤੰਬਰ – ਅੱਸੂ ਦੇ ਬੇਮੌਸਮਾਂ ਮੀਂਹ ਕਿਸਾਨਾਂ ਲਈ ਮੁਸ਼ਕਿਲਾਂ ਦਾ ਸਬੱਬ ਬਣ ਰਿਹਾ ਹੈ। ਅੱਜ ਤੜਕੇ ਪਿੰਡ ਗੱਗੜ ਵਿਖੇ ਮਹਿਣਾ ਮਾਈਨਰ ਵਿਚ ਕਰੀਬ 35 ਫੁੱਟ ਚੌੜਾ ਪਾੜ ਪੈ ਗਿਆ, ਜਿਸ ਨਾਲ ਦਰਜਨਾਂ ਏਕੜ ਝੋਨੇ ਦੀ ਫ਼ਸਲ ਵਿਚ ਪਾਣੀ ਭਰ ਗਿਆ। ਕਿਸਾਨਾਂ ਦਾ ਦੋਸ਼ ਹੈ ਕਿ ਨਹਿਰੀ ਵਿਭਾਗ ਵਲੋਂ ਸਫ਼ਾਈ ਨਾ ਕਰਵਾਉਣ ਕਰ ਕੇ ਮਾਈਨਰ ਪਾਣੀ ਦਾ ਵੱਧ ਦਬਾਅ ਨਾ ਝੱਲ ਸਕਣ ਕਰਕੇ ਟੁੱਟ ਗਿਆ। ਦੂਜੇ ਪਾਸੇ ਨਹਿਰੀ ਵਿਭਾਗ ਦੇ ਐਸ.ਡੀ.ਓ. ਜਸਕਰਨ ਸਿੰਘ ਦਾ ਕਹਿਣਾ ਸੀ ਕਿ ਆਮ ਤੌਰ ‘ਤੇ ਮਾਈਨਰ ਵਿਚ 250 ਕਿਉਸਿਕ ਪਾਣੀ ਹੁੰਦਾ ਹੈ। ਅੱਜ ਸਮਰਥਾ ਤੋਂ ਵੱਧ 290 ਕਿਉਸਿਕ ਪਾਣੀ ਆਉਣ ਕਰਕੇ ਪਾੜ ਪਿਆ ਹੈ।
Related Posts
ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀਆਂ ਅਸਾਮੀਆਂ ਲਈ ਪ੍ਰੀਖਿਆ ਕਰਾਉਣ ਦੀ ਮੰਗ ਲੈ ਕੇ ਟੈਂਕੀ ‘ਤੇ ਚੜ੍ਹੇ ਕੱਚੇ ਅਧਿਆਪਕ
ਐੱਸ. ਏ. ਐੱਸ. ਨਗਰ,13 ਅਗਸਤ (ਦਲਜੀਤ ਸਿੰਘ)- ਪ੍ਰੀ ਅਧਿਆਪਕਾਂ ਦੀਆਂ ਕੱਢੀਆਂ ਗਈਆਂ ਅਸਾਮੀਆਂ ਦੇ ਟੈੱਸਟ ਕਰਾਉਣ ਦੀ ਮੰਗ ਨੂੰ ਲੈ…
ਸੰਯੁਕਤ ਸਾਮਾਜ ਮੋਰਚਾ ਵਲੋਂ ਚੋਣ ਮਨੋਰਥ ਪੱਤਰ ਜਾਰੀ
ਚੰਡੀਗੜ੍ਹ, 8 ਫਰਵਰੀ (ਬਿਊਰੋ)- ਸੰਯੁਕਤ ਸਾਮਾਜ ਮੋਰਚਾ ਵਲੋਂ ਚੋਣ ਮਨੋਰਥ ਪੱਤਰ ਜਾਰੀ ਕੀਤਾ ਗਿਆ ਹੈ | ਇਸ ਮੌਕੇ ਬਲਬੀਰ ਰਾਜੇਵਾਲ ਦਾ…
ਭਾਰਤ ਨੇ ਬ੍ਰਹਿਮੋਸ ਮਿਜ਼ਾਈਲ ਦਾ ਕੀਤਾ ਸਫ਼ਲ ਪ੍ਰੀਖਣ
ਬਾਲਾਸੋਰ, 20 ਜਨਵਰੀ (ਬਿਊਰੋ)- ਭਾਰਤ ਨੇ ਵੀਰਵਾਰ ਨੂੰ ਇੱਥੇ ਓਡੀਸ਼ਾ ਦੇ ਤੱਟ ਤੋਂ ਸੁਪਰਸੋਨਿਕ ਕਰੂਜ਼ ਮਿਜ਼ਾਈਲ ‘ਬ੍ਰਹਿਮੋਸ’ ਮਿਜ਼ਾਈਲ ਦਾ ਸਫ਼ਲ…