ਡਾ. ਗੁਰਪ੍ਰੀਤ ਕੌਰ ਨੇ ਸਾਂਝੀ ਕੀਤੀ ਵਿਆਹ ਵਾਲੇ ਦਿਨ ਦੀ ਤਸਵੀਰ

gurpeet/nawanpunajb.com

ਚੰਡੀਗੜ੍ਹ, 7 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਦੂਜਾ ਵਿਆਹ ਅੱਜ ਹੋ ਰਿਹਾ ਹੈ। ਭਗਵੰਤ ਮਾਨ ਅਤੇ ਗੁਰਪ੍ਰੀਤ ਕੌਰ ਪੰਜਾਬੀ ਰੀਤੀ-ਰਿਵਾਜਾਂ ਅਨੁਸਾਰ ਅੱਜ ਚੰਡੀਗੜ੍ਹ ਦੇ ਗੁਰਦੁਆਰੇ ‘ਚ ‘ਲਾਵਾਂ’ ਲੈਣਗੇ। ਇਸ ਦੌਰਾਨ ਡਾ. ਗੁਰਪ੍ਰੀਤ ਕੌਰ ਵਲੋਂ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਤਸਵੀਰ ਸਾਂਝੀ ਕੀਤੀ ਗਈ। ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਦਿਨ ਸ਼ਗਨਾਂ ਦਾ ਚੜ੍ਹਿਆ’।

ਦੱਸ ਦੇਈਏ ਕਿ ਡਾ. ਗੁਰਪ੍ਰੀਤ ਕੌਰ ਆਪਣੀਆਂ ਤਿੰਨ ਭੈਣਾਂ ‘ਚੋਂ ਸਭ ਤੋਂ ਛੋਟੀ ਹੈ। ਉਸ ਦੀ ਵੱਡੀ ਭੈਣ ਨੀਰੂ ਅਮਰੀਕਾ ‘ਚ ਵਿਆਹੀ ਹੋਈ ਹੈ ਅਤੇ ਦੂਜੀ ਭੈਣ ਜੱਗੂ ਆਪਣੇ ਪਰਿਵਾਰ ਨਾਲ ਆਸਟ੍ਰੇਲੀਆ ‘ਚ ਰਹਿੰਦੀ ਹੈ। ਗੁਰਪ੍ਰੀਤ ਕੌਰ ਦੇ ਪਿਤਾ ਇੰਦਰਜੀਤ ਸਿੰਘ ਕੋਲ ਕੈਨੇਡਾ ਦੀ ਨਾਗਰਿਕਤਾ ਹੈ, ਜਦਕਿ ਉਸ ਦੀ ਮਾਤਾ ਰਾਜ ਹਰਜਿੰਦਰ ਕੌਰ ਘਰੇਲੂ ਔਰਤ ਹੈ। ਡਾਕਟਰ ਗੁਰਪ੍ਰੀਤ ਕੌਰ ਦਾ ਪਿਹੋਵਾ ਦੇ ਵਾਰਡ-5 ਦੀ ਤਿਲਕ ਕਲੋਨੀ ‘ਚ ਮਕਾਨ ਹੈ। ਹਾਲਾਂਕਿ ਉਨ੍ਹਾਂ ਦਾ ਜੱਦੀ ਪਿੰਡ ਪਿਹੋਵਾ ਦਾ ਗੁਮਥਲਾ ਗੱਡੂ ਹੈ। ਉਸ ਦੇ ਪਿਤਾ ਇੰਦਰਜੀਤ ਸਿੰਘ ਖੇਤੀ ਕਰਦੇ ਹਨ। ਗੁਰਪ੍ਰੀਤ ਕੌਰ ਦਾ ਪਰਿਵਾਰ ਵਿਆਹ ਕਾਰਨ ਮੁਹਾਲੀ ‘ਚ ਹੈ।

ਜਾਣਕਾਰੀ ਅਨੁਸਾਰ ਸੀ.ਐੱਮ. ਭਗਵੰਤ ਮਾਨ ਦੀ ਹੋਣ ਵਾਲੀ ਪਤਨੀ ਡਾ: ਗੁਰਪ੍ਰੀਤ ਕੌਰ ਨੇ ਸਾਲ 2013 ‘ਚ ਅੰਬਾਲਾ ਦੇ ਮੁਲਾਣਾ ਮੈਡੀਕਲ ਕਾਲਜ ‘ਚ ਦਾਖ਼ਲਾ ਲਿਆ ਸੀ। ਉਸਨੇ ਸਾਲ 2017 ‘ਚ ਇੱਥੇ ਆਪਣੀ ਐੱਮ.ਬੀ.ਬੀ.ਐਸ. ਪੂਰੀ ਕੀਤੀ ਸੀ। ਸਾਲ 2019 ‘ਚ ਗੁਰਪ੍ਰੀਤ ਕੌਰ ਦੀ ਭਗਵੰਤ ਮਾਨ ਨਾਲ ਮੁਲਾਕਾਤ ਹੋਈ ਸੀ। ਉਦੋਂ ਭਗਵੰਤ ਮਾਨ ਸੰਗਰੂਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸਨ। ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਗੁਰਪ੍ਰੀਤ ਕੌਰ ਸੀ.ਐੱਮ. ਮਾਨ ਦੇ ਸਹੁੰ ਚੁੱਕ ਸਮਾਗਮ ਸਮੇਤ ਵਿਸ਼ੇਸ਼ ਪ੍ਰੋਗਰਾਮਾਂ ‘ਚ ਸ਼ਾਮਿਲ ਹੋਈ ਸੀ। ਭਗਵੰਤ ਮਾਨ ਦਾ ਆਪਣੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਨਾਲ 2015 ‘ਚ ਤਲਾਕ ਹੋਇਆ ਸੀ, ਜਿਸ ਤੋਂ ਬਾਅਦ ਇੰਦਰਪ੍ਰੀਤ ਕੌਰ ਬੇਟੇ ਦਿਲਸ਼ਾਨ ਅਤੇ ਬੇਟੀ ਸੀਰਤ ਨਾਲ ਅਮਰੀਕਾ ‘ਚ ਰਹਿੰਦੀ ਹੈ।

Leave a Reply

Your email address will not be published. Required fields are marked *