ਲੁਧਿਆਣਾ ਰੇਲਵੇ ਸਟੇਸ਼ਨ ਨੂੰ ਉਡਾਉਣ ਦੀ ਧਮਕੀ

ludhiana/nawanpunjab.com

ਲੁਧਿਆਣਾ, 28 ਮਈ- ਲੁਧਿਆਣਾ ਰੇਲਵੇ ਸਟੇਸ਼ਨ ਨੂੰ ਉਡਾਣ ਦੀ ਕੁਝ ਸ਼ਰਾਰਤੀ ਅਨਸਰਾਂ ਵਲੋਂ ਧਮਕੀ ਦਿੱਤੀ ਗਈ ਹੈ | ਇਸ ਸੰਬੰਧੀ ਰੇਲਵੇ ਸਟੇਸ਼ਨ ਦੇ ਡਾਇਰੈਕਟਰ ਨੂੰ ਇਕ ਚਿੱਠੀ ਪ੍ਰਾਪਤ ਹੋਈ, ਜਿਸ ਵਿਚ ਲੁਧਿਆਣਾ ਸਟੇਸ਼ਨ ਨੂੰ ਬੰਬਾਂ ਨਾਲ ਉਡਾਉਣ ਬਾਰੇ ਕਿਹਾ ਗਿਆ ਹੈ |

ਧਮਕੀ ਪੱਤਰ ਮਿਲਣ ਤੋਂ ਬਾਅਦ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੀ ਸੁਰੱਖਿਆ ਵਿਚ ਵਾਧਾ ਕੀਤਾ ਜਾ ਰਿਹਾ ਹੈ ਅਤੇ ਸਟੇਸ਼ਨ ਦੇ ਬਾਹਰ ਵੀ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ | ਹਾਲ ਦੀ ਘੜੀ ਕੋਈ ਵੀ ਰੇਲਵੇ ਜਾਂ ਪੁਲਿਸ ਅਧਿਕਾਰੀ ਇਸ ਸੰਬੰਧੀ ਸਪਸ਼ਟ ਜਾਣਕਾਰੀ ਦੇਣ ਤੋਂ ਇਨਕਾਰ ਕਰ ਰਹੇ ਹਨ | ਸੂਤਰਾਂ ਅਨੁਸਾਰ ਲੁਧਿਆਣਾ ਤੋਂ ਇਲਾਵਾ ਕੁਝ ਹੋਰ ਰੇਲਵੇ ਸਟੇਸ਼ਨ ਦੇ ਅਧਿਕਾਰੀਆਂ ਨੂੰ ਵੀ ਅਜਿਹੇ ਪੱਤਰ ਪ੍ਰਾਪਤ ਹੋਏ ਹਨ |

Leave a Reply

Your email address will not be published. Required fields are marked *