ਨਵੀਂ ਦਿੱਲੀ, 9 ਜੁਲਾਈ (ਦਲਜੀਤ ਸਿੰਘ)- ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕੇਂਦਰੀ ਵਜ਼ਾਰਤ ਦੀ ਮੀਟਿੰਗ ਤੋਂ ਬਾਅਦ ਅੰਦੋਲਨਕਾਰੀ ਕਿਸਾਨਾਂ ਨੂੰ ਅੰਦੋਲਨ ਛੱਡ ਕੇ ਗੱਲਬਾਤ ਰਾਹ ਅਪਣਾਉਣ ਦਾ ਸੱਦਾ ਦਿੱਤਾ ਹੈ।ਨਾਲ ਹੀ ਉਨ੍ਹਾਂ ਕਿਹਾ ਹੈ ਕਿ ਤਿੰਨੇ ਖੇਤੀ ਕਾਨੂੰਨ ਖਤਮ ਨਹੀਂ ਕੀਤੇ ਜਾਣਗੇ।ਇਸ ਲਈ ਉਨ੍ਹਾਂ ਵੱਲੋਂ ਕਿਸਾਨਾਂ ਨੂੰ ਗੱਲਬਾਤ ਦੇ ਦਿਤੇ ਸੱਦੇ ਵਿੱਚ ਕੋਈ ਨਵੀਂ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਮੰਡੀਆਂ ਦੇ ਅਧਾਰੀ ਢਾਂਚੇ ਦੇ ਵਿਕਾਸ ਲਈ ਇਕ ਲੱਖ ਕਰੋੜ ਰੁਪਏ ਦਾ ਕਰਜ਼ਾ ਦੇਵੇਗੀ।ਇਸ ਲਈ ਮੰਡੀਆਂ ਖਤਮ ਨਹੀਂ ਹੋਣਗੀਆਂ। ਸੁਆਲਾਂ ਦਾ ਸੁਆਲ ਹੈ ਕਿ ਖੇਤੀ ਕਾਨੂੰਨਾਂ ਅਨੁਸਾਰ ਜਿਣਸਾਂ ਕਿਸਾਨਾਂ ਦੇ ਖੇਤਾਂ ਵਿੱਚੋ ਚੁਕੀਆਂ ਭਾਵ ਖਰੀਦੀਆਂ ਜਾਣਗੀਆਂ ਤਾਂ ਉਸ ਸਥਿਤੀ ਵਿੱਚ ਮੰਡੀਆਂ ਦੀ ਲੋੜ ਰਹਿ ਜਾਂਦੀ ਹੈ।ਇਸ ਲਈ ਖੇਤੀਬਾੜੀ ਮੰਤਰੀ ਦੇ ਬਿਆਨ ਵਿਚ ਨਵਾਂ ਕੁਝ ਨਹੀਂ ਹੈ ਤੇ ਬਿਨਾਂ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਹੀ ਗੱਲਬਾਤ ਦੀ ਪੇਸ਼ਕਸ਼ ਕੀਤੀ ਹੈ । ਕੇਂਦਰ ਸਰਕਾਰ ਅਜੇ ਵੀ ਪਹਿਲੇ ਸਟੈਂਡ ਤੇ ਅੜੀ ਹੋਈ ਹੈ।
Related Posts
ਮੀਂਹ ਨੇ ਬਦਲਿਆ weather ਦਾ ਮਿਜਾਜ
ਲੁਧਿਆਣਾ : ਪਿਛਲੇ ਕੁਝ ਦਿਨਾਂ ਤੋਂ ਹੁਮਸ ਭਰੀ ਗਰਮੀ ਦਾ ਸਾਹਮਣਾ ਕਰ ਰਹੇ ਸ਼ਹਿਰ ਵਾਸੀਆਂ ਨੂੰ ਮੰਗਲਵਾਰ ਬਾਅਦ ਦੁਪਹਿਰ ਆਈ…
ਝਾਰਖੰਡ ‘ਚ ਵੱਡਾ ਰੇਲ ਹਾਦਸਾ, ਮੁੰਬਈ-ਹਾਵੜਾ ਮੇਲ ਪਟੜੀ ਤੋਂ ਉਤਰੀ, 2 ਯਾਤਰੀ ਦੀ ਮੌਤ, ਕਈ ਜ਼ਖਮੀ
ਝਾਰਖੰਡ ਦੇ ਸਰਾਏਕੇਲਾ-ਖਰਸਾਵਾਂ ਜ਼ਿਲ੍ਹੇ ‘ਚ ਮੰਗਲਵਾਰ ਤੜਕੇ ਟ੍ਰੇਨ ਨੰਬਰ 12810 ਮੁੰਬਈ-ਹਾਵੜਾ ਮੇਲ ਦੇ 18 ਡੱਬੇ ਪਟੜੀ ਤੋਂ ਉਤਰ ਗਏ। ਇਸ…
ਬੇਰੁਜ਼ਗਾਰ ਸਾਂਝਾ ਮੋਰਚਾ ਨੇ ਕੀਤਾ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ, ਬੇਰੁਜ਼ਗਾਰਾਂ ਨਾਲ ਹੋਈ ਧੱਕਾ ਮੁੱਕੀ, ਮੀਟਿੰਗ ਦਾ ਮੁੜ ਲਾਰਾ ਮਿਲਿਆ
ਸੰਗਰੂਰ : ਸਿੱਖਿਆ, ਸਿਹਤ ਅਤੇ ਬਿਜਲੀ ਵਿਭਾਗ ਵਿੱਚ ਰੁਜ਼ਗਾਰ ਦੀ ਮੰਗ ਲੈ ਕੇ ਸੰਘਰਸ਼ ਕਰਦੇ ਬੇਰੁਜ਼ਗਾਰਾਂ ਨੇ ਬੇਰੁਜ਼ਗਾਰ ਸਾਂਝੇ ਮੋਰਚੇ…