ਮਹਿਲਾਵਾਂ ਖ਼ਿਲਾਫ਼ ਟਿੱਪਣੀ: ਸਾਬਕਾ ਮੁੱਖ ਮੰਤਰੀ ਚੰਨੀ ਨੂੰ ਮਜੀਠੀਆ ਨੇ ਘੇਰਿਆ

ਚੰਡੀਗੜ੍ਹ, ਪੰਜਾਬ ਵਿਚ ਜ਼ਿਮਨੀ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਜ਼ੋਰ-ਸ਼ੋਰ ਨਾਲ ਕੀਤਾ ਹੈ। ਇਸ ਦੌਰਾਨ ਪ੍ਰਚਾਰ ਮੌਕੇ ਸੰਬੋਧਨ ਦੌਰਾਨ ਸਾਹਮਣੇ ਆ ਰਹੀਆਂ ਵੀਡੀਓਜ਼ ਰਾਹੀਂ ਕਈ ਤਰ੍ਹਾਂ ਦੀਆਂ ਟਿੱਪਣੀਆਂ ਨੂੰ ਸਿਆਸੀ ਰੰਗਤ ਚੜ੍ਹਨ ਲੱਗੀ ਹੈ। ਵਿਰੋਧੀ ਪਾਰਟੀਆਂ ਦੇ ਆਗੂ ਇਕ ਦੂਜੇ ਦਾ ਵਿਰੋਧ ਕਰਨ ਲਈ ਕੋਈ ਮੌਕਾ ਨਹੀਂ ਗਵਾ ਰਹੇ। ਇਸੇ ਸਬੰਧਤ ਪੰਜਾਬ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਇਕ ਵੀਡੀਓ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਐਕਸ ਅਕਾਉਂਟ ’ਤੇ ਸਾਂਝੀ ਕੀਤੀ ਹੈ, ਜਿਸ ਵਿਚ ਉਹ ਇਕ ਮਜ਼ਾਕੀਆ ਗੱਲ ਦੌਰਾਨ ਮਹਿਲਾਵਾਂ ਸਬੰਧੀ ਕੋਈ ਟਿੱਪਣੀ ਕਰਦੇ ਨਜ਼ਰ ਆਉਂਦੇ ਹਨ।

ਵੀਡੀਓ ਸ਼ੇਅਰ ਕਰਦਿਆਂ ਬਿਕਰਮ ਮਜੀਠੀਆ ਨੇ ਲਿਖਿਆ, ‘‘ਕਿ ਧੀਆਂ ਭੈਣਾਂ ਲਈ ਗਲਤ ਸ਼ਬਦ ਵਰਤਣੇ ਉਹ ਵੀ ਜਦੋਂ ਗਿੱਦੜਬਾਹਾ ਤੋਂ ਉਮੀਦਵਾਰ ਭੈਣ ਅੰਮ੍ਰਿਤਾ ਵੜਿੰਗ ਵੀ ਨਾਲ ਖੜੇ ਹੋਣ ਚਰਨਜੀਤ ਚੰਨੀ ਦੀ ਘਟੀਆ ਮਾਨਸਿਕਤਾ ਨੂੰ ਦਰਸਾਉਂਦਾ ਹੈ। ਚਰਨਜੀਤ ਚੰਨੀ ਨੂੰ ਸ਼ਰਮ ਕਰਨੀ ਚਾਹੀਦੀ ਹੈ ਅਤੇ ਅਜਿਹੀਆਂ ਅਪਮਾਨਜਨਕ ਟਿੱਪਣੀਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਦੌਰਾਨ ਉਨ੍ਹਾਂ ਇਹ ਵੀ ਲਿਖਿਆ ਕਿ ਇਸ ਤੋਂ ਪਹਿਲਾਂ ਵੀ ਚਰਨਜੀਤ ਚੰਨੀ ’ਤੇ ME TOO ਵਰਗੇ ਆਰੋਪ ਲੱਗੇ ਸਨ ਅਤੇ ਇੱਕ ਬੇਟੀ ਨਾਲ ਛੇੜਛਾੜ ਦੀ ਵੀਡੀਓ ਵੀ ਸਾਹਮਣੇ ਆਈ ਸੀ। ਵੀਡੀਓ ਸ਼ੇਅਰ ਕਰਦਿਆ ਮਜੀਠੀਆ ਨੇ ਲਿਖਿਆ ਕਿ ਚਰਨਜੀਤ ਚੰਨੀ ਨੂੰ ਇਸ ਵਿਤਕਰੇ ਵਾਲੀ ਸੋਚ ’ਤੇ ਪੰਜਾਬੀਆਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।

ਜ਼ਿਕਰਯੋਗ ਹੈ ਕਿ ਵੀਡੀਓ ਵਿਚ ਕਾਂਗਰਸੀ ਆਗੂ ਚਰਨਜੀਤ ਚੰਨੀ ਗਿੱਦੜਬਾਹਾ ਤੋਂ ਉਮੀਦਵਾਰ ਅੰਮ੍ਰਿਤਾ ਵੜਿੰਗ ਲਈ ਚੋਣ ਪ੍ਰਚਾਰ ਕਰਦੇ ਨਜ਼ਰ ਆ ਰਹੇ ਹਨ।

ਇਸ ਤੋਂ ਪਹਿਲਾਂ ਇਸੇ ਤਰ੍ਹਾਂ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਸੀ ਜਿਸ ਵਿਚ ਰਾਜਾ ਵੜਿੰਗ ਵੱਲੋਂ ਮਜ਼ਾਕੀਆ ਲਹਿਜ਼ੇ ਵਿਚ ਆਪਣੀ ਪਤਨੀ ਬਾਰੇ ਟਿੱਪਣੀ ਕਰਨ ਤੋਂ ਬਾਅਦ ਭਾਜਪਾ ਆਗੂ ਰਵਨੀਤ ਬਿੱਟੂ ਨੇ ਵੀ ਉਸ ਵਿਰੁਧ ਵੀਡੀਓ ਪਾ ਕੇ ਮੁਆਫ਼ੀ ਮੰਗਣ ਲਈ ਕਿਹਾ ਸੀ।

Leave a Reply

Your email address will not be published. Required fields are marked *