ਬੈਂਗਲੁਰੂ, 21 ਅਪ੍ਰੈਲ-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ 75 ਸਾਲ ਦੀ ਆਜ਼ਾਦੀ ਦੇ ਬਾਅਦ ਵੀ ਕਿਸਾਨਾਂ ਦਾ ਅੱਜ ਵੀ ਬੁਰਾ ਹਾਲ ਹੈ। ਦੇਸ਼ ਭਰ ‘ਚ ਕਿਸਾਨ ਖ਼ੁਦਕੁਸ਼ੀ ਕਰ ਰਹੇ ਹਨ। ਛੋਟਾ ਕਿਸਾਨ ਇੰਨੀ ਗਰੀਬੀ ‘ਚ ਜਿਊਂਦਾ ਹੈ। ਦੇਸ਼ ਦੀ 45 ਫ਼ੀਸਦੀ ਆਬਾਦੀ ਖੇਤੀ ‘ਤੇ ਨਿਰਭਰ ਹੈ। ਇਹ ਆਬਾਦੀ ਜੇਕਰ ਠਾਨ ਲਵੇ ਤਾਂ ਵੱਡੀ ਤੋਂ ਵੱਡੀ ਸਰਕਾਰ ਡਿੱਗ ਸਕਦੀ ਹੈ। ਰਾਵਣ ਦੀ ਤਰ੍ਹਾਂ ਕੇਂਦਰ ਸਰਕਾਰ ਨੂੰ ਵੀ ਘਮੰਡ ਸੀ। ਉਨ੍ਹਾਂ ਨੇ 3 ਖੇਤੀ ਕਾਨੂੰਨ ਪਾਸ ਕੀਤੇ। ਸਰਕਾਰ ਨੂੰ ਬਹੁਤ ਸਮਝਾਇਆ ਕਿਸਾਨਾਂ ਨਾਲ ਨਾ ਉਲਝੋ ਪਰ ਸਰਕਾਰ ਨਹੀਂ ਮੰਨੀ। ਆਖ਼ਰ ‘ਚ 13 ਮਹੀਨਿਆਂ ਦੇ ਸੰਘਰਸ਼ ਦੇ ਬਾਅਦ ਕਾਨੂੰਨ ਵਾਪਸ ਲੈਣੇ ਪਏ। ਮੈਂ ਕਿਸਾਨਾਂ ਦੇ ਸੰਘਰਸ਼ ਨੂੰ ਸਲਾਮ ਕਰਦਾ ਹਾਂ।
Related Posts
ਕਰਨਾਟਕ ਚੋਣਾਂ: ਮੋਦੀ ਤੇ ਸ਼ਾਹ ਸਮੇਤ ਕਈ ਦਿੱਗਜ ਭਾਜਪਾ ਦੇ 40 ਸਟਾਰ ਪ੍ਰਚਾਰਕਾਂ ‘ਚ ਸ਼ਾਮਲ
ਬੈਂਗਲੁਰੂ- ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਜੇ. ਪੀ. ਨੱਢਾ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਕੇਂਦਰੀ ਮੰਤਰੀਆਂ…
ਝੋਨਾ ਚੁੱਕਣ ਤੋਂ ਪੰਜਾਬ ਦੇ ਰਾਈਸ ਮਿੱਲਰਾਂ ਨੇ ਕੀਤੇ ਹੱਥ ਖੜ੍ਹੇ, ਪਟਿਆਲਾ ’ਚ ਸੂਬਾ ਪੱਧਰੀ ਮੀਟਿੰਗ ’ਚ ਲਿਆ ਸਰਬਸੰਮਤੀ ਨਾਲ ਫ਼ੈਸਲਾ
ਪਟਿਆਲਾ : ਸ਼ੈਲਰ ਮਾਲਕਾਂ ਦੀ ਹੜਤਾਲ ਦਾ ਮਾਮਲਾ ਪੰਜਾਬ ਸਰਕਾਰ ਦੇ ਗਲੇ ਹੀ ਹੱਡੀ ਬਣਦਾ ਜਾ ਰਿਹਾ ਹੈ ਕਿਉਂਕਿ ਸੂਬੇ…
ਬਾਦਲਾਂ ’ਤੇ ‘ਆਪ’ ਦਾ ਪਲਟਵਾਰ, ਕਿਹਾ, ਬਾਦਲਾਂ ਨੇ ਜੋ ਬੀਜਿਆ ਸੀ, ਅੱਜ ਓਹੋ ਹੀ ਵੱਢ ਰਹੇ
ਚੰਡੀਗੜ੍ਹ, 3 ਸਤੰਬਰ (ਦਲਜੀਤ ਸਿੰਘ)- ਆਮ ਆਦਮੀ ਪਾਰਟੀ (ਆਪ) ਨੇ ਬਾਦਲਾਂ ਤੇ ਪਲਟਵਾਰ ਕੀਤਾ ਹੈ।ਆਪ ਨੇ ਕਿਹਾ ਕਿ “ਖੇਤੀ ਵਿਰੋਧੀ…