ਲਾਂਬੜਾਂ: ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜਿਲਾ ਜਲੰਧਰ ਪ੍ਰਧਾਨ ਜਸਵੰਤ ਸਿੰਘ ਸਿੰਘਪੁਰ ਦੋਨਾਂ ਦੀ ਅਗਵਾਈ ਵਿੱਚ ਪ੍ਰਤਾਪਪੁਰਾ ਚੌਂਕ ਚ ਧਰਨਾ ਲਾਇਆ ਗਿਆ। ਜਾਣਕਾਰੀ ਦਿੰਦੇ ਪ੍ਰਧਾਨ ਸਿੰਘਪੁਰ ਦੋਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਗਲਤੀਆਂ ਦੇ ਕਾਰਨ ਕਿਸਾਨਾਂ ਦਾ ਝੋਨਾ ਮੰਡੀਆਂ ਦੇ ਵਿੱਚ ਰੁਲ ਰਿਹਾ ਹੈ ਨਾ ਕੋਈ ਲਿਫਟਿੰਗ ਦਾ ਕੰਮ ਚਲਦਾ ਹੈ ਨਾ ਹੀ ਮੰਡੀਆਂ ਦੇ ਵਿੱਚ ਬਾਰਦਾਨਾ ਹੈ। ਉਹਨਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਕਿਸਾਨਾਂ ਜਥੇਬੰਦੀਆਂ ਵੱਲੋਂ ਇੱਕ ਮੀਟਿੰਗ ਕੀਤੀ ਗਈ ਸੀ ਅਤੇ ਧਰਨਾ ਵੀ ਦਿੱਤਾ ਗਿਆ ਸੀ ਜਿਸ ਤੇ ਸਰਕਾਰ ਅਤੇ ਸਰਕਾਰੀ ਕਰਮਚਾਰੀਆਂ ਵੱਲੋਂ ਉਹਨਾਂ ਨੂੰ ਇਹ ਭਰੋਸਾ ਦਵਾਇਆ ਗਿਆ ਸੀ ਕਿ ਜਲਦ ਹੀ ਸਰਕਾਰ ਵੱਲੋਂ ਰੁਲ ਰਹੇ ਝੋਨੇ ਦੀ ਫਸਲ ਦਾ ਹੱਲ ਕਰ ਦਿੱਤਾ ਜਾਵੇਗਾ। ਪਰ ਅੱਜ ਫਿਰ ਕਾਫੀ ਦਿਨ ਬੀਤ ਜਾਣ ਤੋਂ ਬਾਅਦ ਝੋਨਾ ਮੰਡੀਆਂ ਚੋਂ ਉਸੇ ਤਰ੍ਹਾਂ ਰੁਲ ਰਿਹਾ ਹੈ। ਅੱਜ ਵੀ ਕਿਸਾਨ ਸੜਕਾਂ ਤੇ ਬੈਠਣ ਨੂੰ ਮਜਬੂਰ ਹਨ। ਉਹਨਾਂ ਦੱਸਿਆ ਕਿ ਮਾਨ ਸਰਕਾਰ ਦੇ ਝੂਠੇ ਵਾਅਦਿਆਂ ਤੋਂ ਕਿਸਾਨ ਬਹੁਤ ਪਰੇਸ਼ਾਨ ਹਨ। ਮਾਨ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਗਏ ਝੂਠੇ ਵਾਅਦੇ ਜਿਸ ਕਰਕੇ ਅੱਜ ਵੀ ਕਿਸਾਨ ਮੰਡੀਆਂ ਤੇ ਸੜਕਾਂ ਤੇ ਰੁਲ ਰਿਹਾ ਹੈ। ਹਾਈਵੇ ਤੇ ਜਾਮ ਹੋਣ ਕਾਰਨ ਕਾਫੀ ਦੂਰ ਦੂਰ ਤੱਕ ਰਾਹਗੀਰਾਂ ਦੀਆਂ ਲੱਗੀਆਂ ਲਾਈਨਾਂ। ਪ੍ਰਧਾਨ ਸਿੰਘਪੁਰ ਦੋਨਾ ਨੇ ਕਿਹਾ ਕਿ ਧਰਨੇ ਦੌਰਾਨ ਐਮਰਜੈਂਸੀ ਸੇਵਾਵਾਂ ਐਂਬੂਲੈਂਸ, ਵਿਦਿਆਰਥੀਆਂ ਅਤੇ ਹੋਰ ਜਰੂਰੀ ਜਾ ਰਹੇ ਕੰਮਾਂ ਤੇ ਰਾਹਗੀਰਾਂ ਨੂੰ ਨਹੀਂ ਰੋਕਿਆ ਜਾਵੇਗਾ। ਉਹਨਾਂ ਨੂੰ ਆਵਾਜਾਈ ਦੀ ਸੇਵਾ ਮੁਹਈਆ ਕਰਵਾਈ ਜਾਵੇਗੀ। ਇਸ ਮੌਕੇ ਫਤਿਹਪੁਰ ਚੌਂਕੀ ਥਾਣਾ ਜਮਸ਼ੇਰ ਸਦਰ ਦੇ ਮੁਲਾਜ਼ਮ ਬੀ ਧਰਨੇ ਤੇ ਮੌਜੂਦ ਸਨ।
Related Posts
ਫਰਜ਼ੀ ਯੂਨੀਵਰਸਿਟੀਆਂ ਤੋਂ ਮਾਪੇ ਤੇ ਵਿਦਿਆਰਥੀ ਸੁਚੇਤ ਹੋਣ
ਯੂ ਜੀ ਸੀ ਦੇ ਨੋਟੀਫਿਕੇਸਨ ਮੁਤਾਬਕ ਇਹ ਯੂਨੀਵਰਸਿਟੀਆਂ ਫਰਜ਼ੀ ਹਨ ਆਲ ਇੰਡੀਆ ਇੰਸਟੀਚਿਊਟ ਆਫ ਪਬਲਿਕ ਐਂਡ ਫਿਜ਼ੀਕਲ ਹੈਲਥ ਸਾਇੰਸਜ਼, ਅਲੀਪੁਰ,…
ਗਿਆਨੀ ਹਰਪ੍ਰੀਤ ਸਿੰਘ ਵਲੋਂ ਬੇਅਦਬੀ ਦੀ ਘਟਨਾ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ
ਅੰਮ੍ਰਿਤਸਰ, 5 ਦਸੰਬਰ- ਅੱਜ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪ੍ਰੈਸ ਨੋਟ ਜਾਰੀ ਕਰਦਿਆਂ…
ਐੱਨਡੀਏ ਸੰਸਦੀ ਦਲ ਦੇ ਨੇਤਾ ਲਈ ਮੋਦੀ ਦਾ ਨਾਮ ਸਰਬਸੰਮਤੀ ਨਾਲ ਪਾਸ, ਪਹਿਲਾਂ ਉਨ੍ਹਾਂ ਨੇ ਹੱਥ ਜੋੜੇ ਤੇ ਫਿਰ ਸੰਵਿਧਾਨ ਨੂੰ ਲਗਾਇਆ ਮੱਥੇ
ਨਵੀਂ ਦਿੱਲੀ : ਅੱਜ ਐਨਡੀਏ ਸੰਸਦੀ ਦਲ ਦੀ ਪਹਿਲੀ ਮੀਟਿੰਗ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਨਰਿੰਦਰ ਮੋਦੀ ਨੂੰ ਸਰਬਸੰਮਤੀ…