ਬੈਂਗਲੁਰੂ, 21 ਅਪ੍ਰੈਲ-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ 75 ਸਾਲ ਦੀ ਆਜ਼ਾਦੀ ਦੇ ਬਾਅਦ ਵੀ ਕਿਸਾਨਾਂ ਦਾ ਅੱਜ ਵੀ ਬੁਰਾ ਹਾਲ ਹੈ। ਦੇਸ਼ ਭਰ ‘ਚ ਕਿਸਾਨ ਖ਼ੁਦਕੁਸ਼ੀ ਕਰ ਰਹੇ ਹਨ। ਛੋਟਾ ਕਿਸਾਨ ਇੰਨੀ ਗਰੀਬੀ ‘ਚ ਜਿਊਂਦਾ ਹੈ। ਦੇਸ਼ ਦੀ 45 ਫ਼ੀਸਦੀ ਆਬਾਦੀ ਖੇਤੀ ‘ਤੇ ਨਿਰਭਰ ਹੈ। ਇਹ ਆਬਾਦੀ ਜੇਕਰ ਠਾਨ ਲਵੇ ਤਾਂ ਵੱਡੀ ਤੋਂ ਵੱਡੀ ਸਰਕਾਰ ਡਿੱਗ ਸਕਦੀ ਹੈ। ਰਾਵਣ ਦੀ ਤਰ੍ਹਾਂ ਕੇਂਦਰ ਸਰਕਾਰ ਨੂੰ ਵੀ ਘਮੰਡ ਸੀ। ਉਨ੍ਹਾਂ ਨੇ 3 ਖੇਤੀ ਕਾਨੂੰਨ ਪਾਸ ਕੀਤੇ। ਸਰਕਾਰ ਨੂੰ ਬਹੁਤ ਸਮਝਾਇਆ ਕਿਸਾਨਾਂ ਨਾਲ ਨਾ ਉਲਝੋ ਪਰ ਸਰਕਾਰ ਨਹੀਂ ਮੰਨੀ। ਆਖ਼ਰ ‘ਚ 13 ਮਹੀਨਿਆਂ ਦੇ ਸੰਘਰਸ਼ ਦੇ ਬਾਅਦ ਕਾਨੂੰਨ ਵਾਪਸ ਲੈਣੇ ਪਏ। ਮੈਂ ਕਿਸਾਨਾਂ ਦੇ ਸੰਘਰਸ਼ ਨੂੰ ਸਲਾਮ ਕਰਦਾ ਹਾਂ।
75 ਸਾਲ ਦੀ ਆਜ਼ਾਦੀ ਦੇ ਬਾਅਦ ਵੀ ਕਿਸਾਨਾਂ ਦਾ ਅੱਜ ਵੀ ਬੁਰਾ ਹਾਲ ਹੈ:- ਅਰਵਿੰਦ ਕੇਜਰੀਵਾਲ
