ਅਮਰਗੜ੍ਹ/ਸੰਗਰੂਰ, 19 ਅਪ੍ਰੈਲ – ਵਿਧਾਨ ਸਭਾ ਹਲਕਾ ਅਮਰਗੜ੍ਹ ਅਧੀਨ ਪੈਂਦੇ ਜ਼ੋਨ ਧੀਰੋਮਾਜਰਾ ਤੋਂ ਬਲਾਕ ਸੰਮਤੀ ਮੈਂਬਰ ਹਰਦੀਪ ਸਿੰਘ ਢੀਂਡਸਾ ਜਾਗੋਵਾਲ ਨੇ ਅਕਾਲੀ ਦਲ ਬਾਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਅਕਾਲੀ ਦਲ ਉੱਪਰ ਪੰਥਕ ਸਿਧਾਂਤਾਂ ਤੋਂ ਡਿੱਗ ਜਾਣ ਅਤੇ ਇਕ ਨਿੱਜੀ ਕੰਪਨੀ ਬਣ ਜਾਣ ਦੇ ਦੋਸ਼ ਲਗਾਉਂਦਿਆਂ ਹਰਦੀਪ ਸਿੰਘ ਢੀਂਡਸਾ ਨੇ ਆਖਿਆ ਹੈ ਕਿ ਅਕਾਲੀ ਦਲ ਹੁਣ ਜ਼ਮੀਨੀ ਪੱਧਰ ‘ਤੇ ਕੰਮ ਕਰਦੇ ਮਿਹਨਤੀ ਅਤੇ ਇਮਾਨਦਾਰ ਵਰਕਰਾਂ ਨੂੰ ਮਾਣ ਦੇਣ ਦੀ ਬਜਾਏ ਚਾਪਲੂਸ ਅਤੇ ਧਨਾਢ ਵਪਾਰੀਆਂ ਦੀ ਪਾਰਟੀ ਬਣ ਚੁੱਕਾ ਹੈ, ਕਿਸੇ ਹੋਰ ਪਾਰਟੀ ‘ਚ ਜਾਣ ਸੰਬੰਧੀ ਸਪੱਸ਼ਟ ਕਰਦਿਆਂ ਉਨ੍ਹਾਂ ਆਖਿਆ ਕਿ ਇਸ ਬਾਬਤ ਉਹ ਆਪਣੇ ਸਨੇਹੀਆਂ ਨਾਲ ਵਿਚਾਰ ਚਰਚਾ ਕਰਕੇ ਅਗਲੀ ਰਣਨੀਤੀ ਤਹਿ ਕਰਨਗੇ।
Related Posts
ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪੇਸ਼ੀ, ਅਦਾਲਤ ਨੇ ਸੁਣਾਇਆ ਇਹ ਫ਼ੈਸਲਾ
ਲੁਧਿਆਣਾ – ਪੰਜਾਬ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਬੁੱਧਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ। ਅਦਾਲਤ ਨੇ ਭਾਰਤ…
ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲੀ 21 ਦਿਨਾਂ ਦੀ ਪਰੋਲ ‘ਤੇ SGPC ਨੇ ਚੁੱਕੇ ਸਵਾਲ
ਅੰਮ੍ਰਿਤਸਰ – ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਫਿਰ ਤੋਂ 21 ਦਿਨ ਦੀ ਪੈਰੋਲ ਦੇਣ ’ਤੇ ਸ਼੍ਰੋਮਣੀ ਕਮੇਟੀ ਨੇ ਇਤਰਾਜ਼…
Invest Punjab Summit ‘ਚ CM ਮਾਨ ਦਾ ਅਹਿਮ ਐਲਾਨ, ‘ਬੇਫ਼ਿਕਰ ਹੋ ਕੇ ਨਿਵੇਸ਼ ਕਰਨ ਕਾਰੋਬਾਰੀ’
ਚੰਡੀਗੜ੍ਹ : ਮੋਹਾਲੀ ‘ਚ 2 ਦਿਨਾ ‘ਪ੍ਰੈਗਰੈੱਸਿਵ ਇਨਵੈਸਟਰਜ਼ ਸਮਿੱਟ-2023’ ਦੀ ਅੱਜ ਸ਼ੁਰੂਆਤ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ…