ਕੋਲੰਬੋ, 4 ਅਪ੍ਰੈਲ – ਸ੍ਰੀਲੰਕਾ ਵਿਚ ਹਿੰਸਾ ਅਤੇ ਸਿਆਸੀ ਅਟਕਲਾਂ ਦੇ ਵਿਚਕਾਰ, ਕੈਬਨਿਟ ਨੇ ਦੇਰ ਰਾਤ ਸਮੂਹਿਕ ਅਸਤੀਫ਼ੇ ਦੇ ਦਿੱਤੇ। ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਅਸਤੀਫ਼ਾ ਨਹੀਂ ਦਿੱਤਾ ਹੈ। ਸਦਨ ਦੇ ਨੇਤਾ ਅਤੇ ਸਿੱਖਿਆ ਮੰਤਰੀ ਦਿਨੇਸ਼ ਗੁਣਵਰਧਨੇ ਨੇ ਦੱਸਿਆ ਕਿ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੂੰ ਅਸਤੀਫ਼ਾ ਸੌਂਪ ਦਿੱਤਾ ਹੈ। ਉਨ੍ਹਾਂ ਨੇ ਇਸ ਦਾ ਕਾਰਨ ਨਹੀਂ ਦੱਸਿਆ। ਸੂਤਰਾਂ ਨੇ ਦੱਸਿਆ ਕਿ ਸ੍ਰੀਲੰਕਾ ‘ਚ ਜਲਦ ਹੀ ਸਰਬ ਪਾਰਟੀ ਸਰਕਾਰ ਬਣਨ ਜਾ ਰਹੀ ਹੈ, ਜਿਸ ‘ਚ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ |
Related Posts
ਵੱਡੀ ਖ਼ਬਰ : ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਬੇਅਦਬੀ ਕਰਨ ਵਾਲੇ ਮੁਲਜ਼ਮ ਦੀ ਹੋਈ ਮੌਤ
ਚੰਡੀਗੜ੍- ਪੰਜਾਬ ਦੇ ਮੋਰਿੰਡਾ ਵਿਚ ਹਾਲ ਹੀ ਹੋਈ ਬੇਅਦਬੀ ਦੀ ਘਟਨਾ ਦੇ ਮੁਲਜ਼ਮ ਦੀ ਸੋਮਵਾਰ ਨੂੰ ਮਾਨਸਾ ਦੇ ਸਿਵਲ ਹਸਪਤਾਲ…
ਵਿਨੇਸ਼ ਫੋਗਾਟ ਨੂੰ ਐਲਾਨਿਆ ਅਯੋਗ, ਅੱਜ ਖੇਡਣਾ ਸੀ Gold ਲਈ ਫਾਈਨਲ
ਨਵੀਂ ਦਿੱਲੀ : ਭਾਰਤੀ ਮਹਿਲਾ ਪਹਿਲਵਾਨ ਨੂੰ 100 ਗ੍ਰਾਮ ਓਵਰਵੇਟ ਹੋਣ ਕਾਰਨ ਅਯੋਗ ਕਰਾਰ ਦਿੱਤਾ ਗਿਆ ਹੈ। ਅੱਜ ਉਸ ਨੇ…
ਚੰਡੀਗੜ੍ਹ ਸਮੇਤ ਪੰਜਾਬ ‘ਚ ‘ਭੂਚਾਲ’ ਦੇ ਝਟਕੇ, ਘਰਾਂ ਤੋਂ ਬਾਹਰ ਨਿਕਲੇ ਲੋਕ
ਚੰਡੀਗੜ੍ਹ, 5 ਫਰਵਰੀ (ਬਿਊਰੋ)- ਚੰਡੀਗੜ੍ਹ ਸਮੇਤ ਪੂਰੇ ਪੰਜਾਬ ‘ਚ ਸ਼ਨੀਵਾਰ ਸਵੇਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਾਣਕਾਰੀ ਮੁਤਾਬਕ…