ਨਿਊਯਾਰਕ (ਯੂ.ਐਸ.), 4 ਅਪ੍ਰੈਲ – ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਐਤਵਾਰ ਨੂੰ ਕੀਵ ਨੇੜੇ ਯੂਕਰੇਨ ਦੇ ਬੁਕਾ ਸ਼ਹਿਰ ਵਿਚ ਨਾਗਰਿਕਾਂ ਦੀ ਹੱਤਿਆ ਦੀ ਸੁਤੰਤਰ ਜਾਂਚ ਕਰਵਾਉਣ ਦੀ ਅਪੀਲ ਕੀਤੀ। ਗੁਟੇਰੇਸ ਨੇ ਟਵੀਟ ਕੀਤਾ, “ਮੈਂ ਬੁਚਾ, ਯੂਕਰੇਨ ਵਿਚ ਮਾਰੇ ਗਏ ਨਾਗਰਿਕਾਂ ਦੀਆਂ ਤਸਵੀਰਾਂ ਤੋਂ ਡੂੰਘੇ ਸਦਮੇ ਵਿਚ ਹਾਂ। ਇਹ ਜ਼ਰੂਰੀ ਹੈ ਕਿ ਇਕ ਸੁਤੰਤਰ ਜਾਂਚ ਪ੍ਰਭਾਵਸ਼ਾਲੀ ਜਵਾਬਦੇਹੀ ਦਵੇ | ਜ਼ਿਕਰਯੋਗ ਹੈ ਕਿ ਰੂਸੀ ਰੱਖਿਆ ਮੰਤਰਾਲੇ ਨੇ ਇਸ ਨੂੰ ਯੂਕਰੇਨ ਦੇ ਅਧਿਕਾਰੀਆਂ ਦੁਆਰਾ ਇਕ ਪੜਾਅਵਾਰ ਕਾਰਵਾਈ ਦੱਸਿਆ ਹੈ। ਦੂਜੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਇਸ ਘਟਨਾ ਨੂੰ ‘ਨਸਲਕੁਸ਼ੀ’ ਕਰਾਰ ਦਿੱਤਾ ਹੈ।
ਯੂਕਰੇਨ ਦੇ ਬੁਕਾ ਸ਼ਹਿਰ ਵਿਚ ਨਾਗਰਿਕਾਂ ਦੀ ਹੱਤਿਆ ਦੀ ਸੁਤੰਤਰ ਜਾਂਚ ਕਰਵਾਉਣ ਦੀ ਅਪੀਲ
