ਨਵੀਂ ਦਿੱਲੀ, 20 ਮਾਰਚ ਆਮਦਨ ਕਰ ਵਿਭਾਗ ਨੇ ਹਾਲ ਹੀ ਵਿੱਚ ਮਹਾਰਾਸ਼ਟਰ ਦੇ ਪੁਣੇ ਅਤੇ ਠਾਣੇ ਦੇ ਯੂਨੀਕੋਰਨ ਸਟਾਰਟਅੱਪ ਗਰੁੱਪ ‘ਤੇ ਛਾਪੇ ਦੌਰਾਨ 224 ਕਰੋੜ ਰੁਪਏ ਦੀ ਬਹਿਸਾਬੀ ਜਾਇਦਾਦ ਦਾ ਪਤਾ ਲਗਾਇਆ ਹੈ। ਕੇਂਦਰੀ ਪ੍ਰਤੱਖ ਕਰ ਬੋਰਡ (ਸੀਬੀਡੀਟੀ) ਨੇ ਅੱਜ ਬਿਆਨ ‘ਚ ਕਿਹਾ ਕਿ 9 ਮਾਰਚ ਨੂੰ ਮਹਾਰਾਸ਼ਟਰ, ਕਰਨਾਟਕ, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ‘ਚ 23 ਟਿਕਾਣਿਆਂ ‘ਤੇ ਛਾਪੇ ਮਾਰੇ ਗਏ। ਇਹ ਸਮੂਹ ਉਸਾਰੀ ਸਮੱਗਰੀ ਦੇ ਥੋਕ ਅਤੇ ਪ੍ਰਚੂਨ ਵਿੱਚ ਸੌਦਾ ਕਰਦਾ ਹੈ ਅਤੇ ਇਸ ਦਾ ਸਾਲਾਨਾ ਕਾਰੋਬਾਰ 6,000 ਕਰੋੜ ਰੁਪਏ ਤੋਂ ਵੱਧ ਹੈ। ਹੁਣ ਤੱਕ 1 ਕਰੋੜ ਰੁਪਏ ਦੀ ਨਕਦੀ ਅਤੇ 22 ਲੱਖ ਰੁਪਏ ਦੇ ਗਹਿਣੇ ਬਰਾਮਦ ਕੀਤੇ ਜਾ ਚੁੱਕੇ ਹਨ। ਬਿਆਨ ਅਨੁਸਾਰ ਸਮੂਹ ਨੇ ਖਾਤਿਆਂ ਵਿੱਚ ਧੋਖਾਧੜੀ ਨਾਲ ਖਰੀਦਦਾਰੀ ਦਰਜ ਕੀਤੀ। ਇਸ ਤੋਂ ਇਲਾਵਾ,ਸਮੂਹ ਨੇ ਬੇਹਿਸਾਬ ਨਕਦੀ ਜਮ੍ਹਾ ਕਰਵਾਈ।
Related Posts
ਅਹਿਮ ਖ਼ਬਰ : ਬਰਖ਼ਾਸਤ ਕੀਤੇ ਸਾਬਕਾ PPS ਅਧਿਕਾਰੀ ਰਾਜਜੀਤ ਸਿੰਘ ਖ਼ਿਲਾਫ਼ Vigilance ਦੀ ਜਾਂਚ ਸ਼ੁਰੂ
ਚੰਡੀਗੜ੍ਹ – ਪੰਜਾਬ ਵਿਜੀਲੈਂਸ ਨੇ ਬਰਖ਼ਾਸਤ ਕੀਤੇ ਗਏ ਮੋਗਾ ਦੇ ਸਾਬਕਾ ਐੱਸ. ਐੱਸ. ਪੀ. ਅਤੇ ਪੀ. ਪੀ. ਐੱਸ. ਅਧਿਕਾਰੀ ਰਾਜਜੀਤ…
SIT ਅੱਗੇ ਪੇਸ਼ ਹੋਣ ਪੁੱਜੇ ਬਿਕਰਮ ਮਜੀਠੀਆ, ਕਿਹਾ- ਲਾਰੈਂਸ ਦੀ ਇੰਟਰਵਿਊ ਲਈ ਸੂਬੇ ਦਾ ਗ੍ਰਹਿ ਮੰਤਰੀ ਜ਼ਿੰਮੇਵਾਰ
ਪਟਿਆਲਾ : ਸਾਬਕਾ ਮੰਤਰੀ ਤੇ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਕਿਹਾ ਕਿ ਜਿਸਨੇ ਸਿੱਧੂ ਮੁਸੇਵਾਲਾ ਨੂੰ ਮਾਰਿਆ ਤੇ ਸਲਮਾਨ ਖਾਂ…
ਪਾਣੀ ਵਾਲੀ ਟੈਂਕੀ ‘ਤੇ ਚੜ੍ਹਿਆ ਇਨਸਾਫ਼ ਲੈਣ ਲਈ ਬਜ਼ੁਰਗ ਜੋੜਾ
ਮਹਿਲ ਕਲਾਂ, 14 ਜੁਲਾਈ (ਦਲਜੀਤ ਸਿੰਘ)- ਪਿੰਡ ਕੁਰੜ (ਬਰਨਾਲਾ) ਵਿਖੇ ਦਲਿਤ ਪਰਿਵਾਰ ਦੀ ਅੱਧਾ ਏਕੜ ਜ਼ਮੀਨ ‘ਤੇ ਧੱਕੇ ਨਾਲ ਕਬਜ਼ਾ ਕਰਨ ਵਿਰੁੱਧ…