ਪਾਣੀ ਵਾਲੀ ਟੈਂਕੀ ‘ਤੇ ਚੜ੍ਹਿਆ ਇਨਸਾਫ਼ ਲੈਣ ਲਈ ਬਜ਼ੁਰਗ ਜੋੜਾ

tenki/nawanpaunjab.com

ਮਹਿਲ ਕਲਾਂ, 14 ਜੁਲਾਈ (ਦਲਜੀਤ ਸਿੰਘ)- ਪਿੰਡ ਕੁਰੜ (ਬਰਨਾਲਾ) ਵਿਖੇ ਦਲਿਤ ਪਰਿਵਾਰ ਦੀ ਅੱਧਾ ਏਕੜ ਜ਼ਮੀਨ ‘ਤੇ ਧੱਕੇ ਨਾਲ ਕਬਜ਼ਾ ਕਰਨ ਵਿਰੁੱਧ ਇਕ ਪਰਿਵਾਰ ਵਲੋਂ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕਰਨ ਦਾ ਪਤਾ ਲੱਗਿਆ ਹੈ। ਜਾਣਕਾਰੀ ਅਨੁਸਾਰ ਅਮਰ ਸਿੰਘ ਪੁੱਤਰ ਮੰਗਤ ਸਿੰਘ ਵਾਸੀ ਕੁਰੜ ਕੋਲ ਅੱਧਾ ਏਕੜ ਜ਼ਮੀਨ ਹੈ, ਜਿਸ ‘ਤੇ ਪਿੰਡ ਦੇ ਹੀ ਇਕ ਵਿਅਕਤੀ ਨੇ ਕਬਜ਼ਾ ਕਰ ਕੇ ਝੋਨਾ ਲਗਾ ਦਿੱਤਾ ਹੈ। ਇਸ ਮਾਮਲੇ ‘ਚ ਇਨਸਾਫ਼ ਲੈਣ ਲਈ ਅਮਰ ਸਿੰਘ ਨੇ ਸਬੰਧਿਤ ਪੁਲਿਸ ਅਤੇ ਗ੍ਰਾਮ ਪੰਚਾਇਤ ਕੋਲ ਪਹੁੰਚ ਕੀਤੀ |

ਪਰ ਕਿਸੇ ਨੇ ਉਨ੍ਹਾਂ ਦੀ ਗੱਲ ਨਾ ਸੁਣੀ ਅਖੀਰ ਨੂੰ ਅੱਜ ਸਵੇਰੇ 7 ਵਜੇ ਅਮਰ ਸਿੰਘ ਅਤੇ ਉਸ ਦੀ ਪਤਨੀ ਮਲਕੀਤ ਕੌਰ ਪਿੰਡ ‘ਚ ਬਣੀ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਏ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਇਨਸਾਫ਼ ਨਾ ਮਿਿਲਆ ਤਾਂ ਉਹ ਛਾਲ਼ ਮਾ ਕੇ ਆਪਣੀ ਜਾਨ ਦੇ ਦੇਣਗੇ। ਪੁਲਿਸ ਵਲੋਂ ਇਸ ਬਜ਼ੁਰਗ ਜੋੜੇ ਨੂੰ ਟੈਂਕੀ ਤੋਂ ਹੇਠਾਂ ਉਤਾਰਨ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *