ਪਟਿਆਲਾ : ਸਾਬਕਾ ਮੰਤਰੀ ਤੇ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਕਿਹਾ ਕਿ ਜਿਸਨੇ ਸਿੱਧੂ ਮੁਸੇਵਾਲਾ ਨੂੰ ਮਾਰਿਆ ਤੇ ਸਲਮਾਨ ਖਾਂ ਨੂੰ ਮਾਰਨਾ ਚਾਹੁੰਦਾ ਹੈ, ਪੰਜਾਬ ਸਰਕਾਰ ਉਸ ਖੂੰਖਾਰ ਅਪਰਾਧੀ ਦੀ ਇੰਟੈਰੋਗੇਸ਼ਨ ਦੀ ਥਾਂ ਇੰਟਰਵਿਊ ਕਰਵਾਉਂਦੀ ਹਿਆ ਅਤੇ ਜਿਸਨੂੰ ਹਾਈ ਕੋਰਟ ਤੋਂ ਪੱਕੀ ਜਮਾਨਤ ਮਿਲ ਚੁੱਕੀ ਹੋਵੇ ਉਸਨੂੰ ਝੂਠੇ ਕੇਸ ਚ ਵਾਰ ਵਾਰ ਸੱਦ ਕੇ ਤੰਗ ਪ੍ਰੇਸ਼ਾਨ ਕਰ ਰਹੀ ਹੈ। ਮਜੀਠੀਆ ਅੱਜ ਪਟਿਆਲਾ ਵਿਖੇ ਡਰੱਗ ਮਾਮਲੇ ਚ ਐੱਸ ਆਈ ਟੀ ਕੋਲ ਪੇਸ਼ ਹੋਣ ਪੁੱਜੇ ਜਨ। ਪੇਸ਼ ਹੋਣ ਤੋਂ ਪਹਿਲਾਂ ਮਜੀਠੀਆ ਨੇ ਕਿਹਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਹਜ਼ਾਰ ਪੁਲਸ ਮੁਲਾਜਮਾਂ ਦੀ ਸੁਰੱਖਿਆ ਹੇਠ ਤੇ ਉੱਚ ਅਧਿਕਾਰੀਆਂ ਦੀ ਨਿਗਰਾਨੀ ਚ ਖਰੜ ਸੀ ਆਈ ਏ ਪੁੱਛਗਿੱਛ ਲਈ ਲਿਆਂਦਾ ਪਰ ਹੈਰਾਨੀ ਵਾਲੀ ਗੱਲ ਹੈ ਕਿ ਇੰਨੇ ਇੰਤਜ਼ਾਮਾਂ ਦੇ ਬਾਵਜੂਦ ਗੈਂਗਸਟਰ ਦੀ ਇੰਟਰਵਿਊ ਹੋ ਗਈ, ਇਸ ਲਈ ਸਿੱਧੇ ਤੌਰ ਤੇ ਪੰਜਾਬ ਦਾ ਗ੍ਰਹਿ ਮੰਤਰੀ ਹੀ ਜਿੰਮੇਵਾਰ ਹੈ। ਇਥੇ ਹੀ ਬਸ ਨਹੀਂ ਸਰਕਾਰੀ ਨੇ ਇਸ ਮਾਮਲੇ ਵਿਚ ਹਾਈ ਕੋਰਟ ਨੂੰ ਵੀ ਝੂਠ ਬੋਲ ਕੇ ਗੁਮਰਾਹ ਕੀਤਾ ਹੈ। ਮਜੀਠੀਆ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੀ ਤਰੱਕੀ ਨਾ ਕਰਕੇ ਸਿਰਫ ਸਿਆਸੀ ਬਦਲਾਖ਼ੋਰੀ ਦਾ ਕੰਮ ਕਰ ਰਹੀ ਹੈ। ਐਨ ਐਚ ਆਈ ਏ ਦੇ ਠੇਕੇਦਾਰਾਂ ਨੂੰ ਧਮਕਾਇਆ ਜਾ ਰਿਹਾ ਹੈ, ਰਾਇਟ too ਐਜੂਕੇਸ਼ਨ ਚ ਪੰਜਾਬ ਪੱਛੜ ਗਿਆ ਹੈ ਅਤੇ ਅਮਨ ਕਾਨੂੰਨ ਦੀ ਸਥਿਤੀ ਖੇਰੂ ਖੇਰੂ ਹੀ ਚੁੱਕੀ ਹੈ।
Related Posts
ਸਵਾਰੀਆਂ ਨਾਲ ਭਰੀ ਸਰਕਾਰੀ ਬੱਸ ਪਲਟੀ, 20 ਲੋਕ ਜ਼ਖਮੀ
ਕੁਰੂਕਸ਼ੇਤਰ, 27 ਜੁਲਾਈ (ਦਲਜੀਤ ਸਿੰਘ)- ਮੰਗਲਵਾਰ ਸਵੇਰੇ ਅੰਬਾਲਾ ਹਿਸਾਰ ਰੋਡ ’ਤੇ ਭਿਵਾਨੀ ਡਿਪੋ ਦੀ ਸਰਕਾਰ ਬੱਸ ਪਿੰਡ ਮਲਿਕਪੁਰਾ ਦੇ ਨੇੜੇ…
ਬਿਕਰਮ ਸਿੰਘ ਮਜੀਠੀਆ ਵਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਲਿਆ ਆਸ਼ੀਰਵਾਦ
ਅਜਨਾਲਾ, 25 ਅਗਸਤ- ਪੰਜਾਬ ਦੇ ਸਾਬਕਾ ਵਜ਼ੀਰ ਬਿਕਰਮ ਸਿੰਘ ਮਜੀਠੀਆ ਵਲੋਂ ਸੂਬੇ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ…
ਖੁਸ਼ਖਬਰੀ: ਕੈਨੇਡਾ ਨੇ ਭਾਰਤੀਆਂ ਲਈ ਕੀਤਾ ਵੱਡਾ ਧਮਾਕਾ, ਹੁਣ ਵਰਕ ਪਰਮਿਟ ਤੋਂ ਬਿਨਾਂ ਹਫ਼ਤੇ ‘ਚ 24 ਘੰਟੇ ਕੰਮ ਕਰ ਸਕਣਗੇ ਵਿਦਿਆਰਥੀ
ਜਲੰਧਰ। ਕੈਨੇਡਾ ਸਰਕਾਰ ਨੇ ਭਾਰਤੀ ਵਿਦਿਆਰਥਣਾਂ ਦੇ ਨਾਲ-ਨਾਲ ਵਿਦੇਸ਼ੀ ਵਿਦਿਆਰਥਣਾਂ ਨੂੰ ਵੀ ਰਾਹਤ ਦਿੱਤੀ ਹੈ। ਕੈਨੇਡਾ ਵਿੱਚ ਆਏ ਭਾਰਤੀ ਵਿਦਿਆਰਥੀ…