ਖਟਕੜ ਕਲਾਂ, 16 ਮਾਰਚ (ਬਿਊਰੋ)- ਪੰਜਾਬ ਦੇ ਸਿਆਸੀ ਇਤਿਹਾਸ ’ਚ ਪਹਿਲੀ ਵਾਰ ਤੀਜੀ ਧਿਰ ਦੀ ਸਰਕਾਰ ਬਣ ਰਹੀ ਹੈ ਅਤੇ ਚੌਥੀ ਵਾਰ ਰਾਜ ਭਵਨ ਤੋਂ ਬਾਹਰ ਮੁੱਖ ਮੰਤਰੀ ਨੂੰ ਸਹੁੰ ਚੁਕਾਈ ਜਾਵੇਗੀ। ਆਮ ਆਦਮੀ ਪਾਰਟੀ ਦੀ ਜ਼ਬਰਦਸਤ ਜਿੱਤ ਤੋਂ ਬਾਅਦ ਭਗਵੰਤ ਮਾਨ ਅੱਜ ਨਵਾਂਸ਼ਹਿਰ ਦੇ ਖਟਕੜ ਕਲਾਂ ਵਿਖੇ ਕੁਝ ਸਮੇਂ ਲਈ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।
ਅਰਵਿੰਦ ਕੇਜਰੀਵਾਲ ਸਮੇਤ ‘ਆਪ’ ਦੇ ਕਈ ਨੇਤਾ ਪਹੁੰਚ ਗਏ ਹਨ। ਸਮਾਰੋਹ ਲਈ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੀ ਪਹੁੰਚ ਚੁੱਕੇ ਹਨ। ਸਮਾਗਮ ਵਾਲੀ ਥਾਂ ‘ਤੇ ਭਗਵੰਤ ਮਾਨ ਵੀ ਪਹੁੰਚਣ ਵਾਲੇ ਹਨ। ਸਮਾਗਮ ਵਾਲੀ ਥਾਂ ‘ਤੇ ਲੋਕ ਬਸੰਤੀ ਪੱਗਾਂ ਅਤੇ ਔਰਤਾਂ ਬਸੰਤੀ ਦੁਪੱਟੇ ‘ਚ ਨਜ਼ਰ ਆ ਰਹੀਆਂ ਹਨ।।
