ਸ਼ਿਮਲਾ, 16 ਮਾਰਚ (ਬਿਊਰੋ)- ਸ਼ਿਮਲਾ ’ਚ ਬੁੱਧਵਾਰ ਨੂੰ ਯਾਨੀ ਅੱਜ ਹੋਣ ਵਾਲੇ ਧਰਨਾ-ਪ੍ਰਦਰਸ਼ਨ ਅਤੇ ਚੱਕਾ ਜਾਮ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਧਾਰਾ 144 ਲਗਾ ਦਿੱਤੀ ਹੈ। ਇਸ ਤਹਿਤ ਹੁਣ ਸ਼ਿਮਲਾ ’ਚ ਧਰਨਾ-ਪ੍ਰਦਰਸ਼ਨ ਅਤੇ ਰੈਲੀਆਂ ’ਤੇ ਰੋਕ ਲੱਗ ਗਈ ਹੈ। ਇਹ ਜਾਣਕਾਰੀ ਸ਼ਿਮਲਾ ਦੇ ਕਲੈਕਟਰ ਆਦਿਤਿਆ ਨੇਗੀ ਨੇ ਦਿੱਤੀ ਹੈ। ਦੱਸ ਦੇਈਏ ਕਿ ਸੋਮਵਾਰ ਨੂੰ ਦੇਵ ਭੂਮੀ ਖੇਤਰੀ ਸੰਗਠਨ ਅਤੇ ਸਵਰਨ ਮੋਰਚਾ ਦੁਆਰਾ ਸ਼ਿਮਲਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਧਰਨਾ-ਪ੍ਰਦਰਸ਼ਨ ਅਤੇ ਰੈਲੀ ਕਰਨ ਦਾ ਐਲਾਨ ਕੀਤਾ ਸੀ, ਜਿਸਨੂੰ ਵੇਖਦੇ ਹੋਏ ਪ੍ਰਸ਼ਾਸਨ ਨੇ ਇਹ ਕਦਮ ਚੁੱਕਿਆ ਹੈ।
ਪ੍ਰਸ਼ਾਸਨ ਮੁਤਾਬਕ, ਧਰਨਾ-ਪ੍ਰਦਰਸ਼ਨ ਅਤੇ ਰੈਲੀਆਂ ਦੇ ਚਲਦੇ ਟੂਟੂਕੰਡੀ ਡਿਵੀਜ਼ਨ, 103 ਸੁਰੰਗ, ਲੇਬਰ ਬਿਊਰੋ, ਏਜੀ ਚੌੰਕ, ਵਿਕਟਰੀ ਟਨਲ, ਪੀ.ਏ.ਆਰ., ਹਾਈ ਕੋਰਟ, ਓਕ ਓਵਰ, ਸਕੱਤਰੇਤ, ਵਿਧਾਨ ਸਭਾ ਅਤੇ ਵਿਧਾਇਕ ਨਿਵਾਸ, ਰਾਜ ਭਵਨ, ਸੰਜੌਲੀ ਚੌਕ ਅਤੇ ਧੌਲੀ ਬਾਜ਼ਾਰ ਤੋਂ ਨਿਗਮ ਵਿਹਾਰ ਤੱਕ ਆਵਾਜਾਈ ਵਿੱਚ ਵਿਘਨ ਪੈ ਸਕਦਾ ਹੈ ਅਤੇ ਸ਼ਹਿਰ ’ਚ ਜਨਤਕ ਸ਼ਾਂਤੀ ਭੰਗ ਹੋ ਸਕਦੀ ਹੈ। ਇਸਲਈ ਕਲੈਕਟਰ ਸ਼ਿਮਲਾ ਨੇ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਧਾਰਾ 144 ਲਾਗੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
- ਹਿਮਾਚਲ ਪ੍ਰਦੇਸ਼ ਸਕੱਤਰੇਤ, ਛੱਟਾ ਸ਼ਿਮਲਾ ਦੇ 50 ਮੀਟਰ ਦੇ ਘੇਰੇ ਅੰਦਰ।
- ਰਾਜ ਭਵਨ, ਛੋਟਾ ਸ਼ਿਮਲਾ ਦੇ 50 ਮੀਟਰ ਦੇ ਘੇਰੇ ਅੰਦਰ।
- ਹਾਈ ਕੋਰਟ ਦੇ 50 ਮੀਟਰ ਦੇ ਘੇਰੇ ਅੰਦਰ।
- ਸੀ.ਐੱਮ.ਆਵਾਸ ਓਕ ਓਵਰ ਸ਼ਿਮਲਾ ਦੇ 50 ਮੀਟਰ ਦੇ ਘੇਰੇ ਅੰਦਰ।
- ਵਿਧਾਇਕ ਆਵਾਸ ਦੇ 50 ਮੀਟਰ ਦੇ ਘੇਰੇ ਅੰਦਰ।
- ਟੂਟੀਕੰਡੀ ਪਾਰਕਿੰਗ ਸ਼ਿਮਲਾ ਦੇ 500 ਮੀਟਰ ਦੇ ਘੇਰੇ ਅੰਦਰ।
- 103 ਟਨਲ ਤੋਂ ਵਿਕਟਰੀ ਟਨਲ।
- ਏਜੀ ਚੌਂਕ ਤੋਂ ਬਾਲੂਗੰਜ ਵਾਇਆ ਚੌੜਾ ਮੈਦਾਨ ਸ਼ਿਮਲਾ।
- ਢਲੀ ਬਾਜ਼ਾਰ ਤੋਂ ਨਿਗਮ ਵਿਹਾਰ ਵਾਇਆ ਸੰਜੌਲੀ।