ਜਗਰਾਉਂ: ਔਤਵਾਰ ਨੂੰ ਨੇੜਲੇ ਪਿੰਡ ਕਾਉਂਕੇ ਕਲਾਂ ਵਿਖੇ ਇੱਕ ਸੱਥ ਵਿੱਚ ਬੈਠੇ ਬਜ਼ੁਰਗਾਂ ਅਤੇ ਨੌਜਵਾਨਾਂ ਨੂੰ ਦੇਖ ਐਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣਾ ਕਾਫਲਾ ਰੋਕ ਕੇ ਨਾ ਸਿਰਫ ਉਨ੍ਹਾਂ ਨਾਲ ਮੁਲਾਕਾਤ ਕੀਤੀ ਸਗੋਂ ਉਨ੍ਹਾਂ ਨਾਲ ਹਲਕੇ ਫੁਲਕੇ ਅੰਦਾਜ ‘ਚ ਹਾਸਾ ਠੱਠਾ ਵੀ ਕੀਤਾ। ਰਾਜਾ ਵੜਿੰਗ ਜਗਰਾਉਂ ਨੇੜਲੇ ਪਿੰਡ ਮਾਣੂਕੇ ਵਿਖੇ ਸਰਪੰਚ ਪ੍ਰਿੰਸੀਪਲ ਗੁਰਮੁਖ ਸਿੰਘ ਦੇ ਅਕਾਲ ਚਲਾਣੇ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਜਾ ਰਹੇ ਸਨ। ਇਸੇ ਦੌਰਾਨ ਰਸਤੇ ਵਿੱਚ ਪੈਂਦੇ ਲੁਧਿਆਣਾ ਜ਼ਿਲ੍ਹੇ ਦੇ ਸਭ ਨਾਲੋਂ ਵੱਡੇ ਪਿੰਡ ਕਾਉਂਕੇ ਕਲਾਂ ਵਿੱਚੋਂ ਲੰਘਦਿਆਂ ਉਨ੍ਹਾਂ ਦੀ ਨਜ਼ਰ ਜਿਉਂ ਹੀ ਸੱਥ ‘ਚ ਦਰਖ਼ਤ ਹੇਠਾਂ ਬੈਠੇ ਬਜ਼ੁਰਗਾਂ ਤੇ ਪਈ ਤਾਂ ਉਨ੍ਹਾਂ ਆਪਣਾ ਕਾਫਲਾ ਰੁਕਵਾਇਆ, ਅਤੇ ਆਪਣੀ ਗੱਡੀ ਵਿੱਚੋਂ ਉਤਰ ਕੇ ਉਹ ਸੱਥ ਵਿੱਚ ਬਜ਼ੁਰਗਾਂ ਨਾਲ ਹੇਠਾਂ ਹੀ ਜਾ ਬੈਠੇ। ਉਨ੍ਹਾਂ ਬਜ਼ੁਰਗਾਂ ਦਾ ਹਾਲਚਾਲ ਪੁੱਛਦਿਆਂ ਉਨ੍ਹਾਂ ਨਾਲ ਹਾਸਾ ਠੱਠਾ ਵੀ ਕੀਤਾ।
…ਬਾਪੂ ਆਖੇਂਗਾ ਤਾਂ ਤੇਰੇ ਗੋਡੇ ਵੀ ਪਵਾ ਦੂੰ , ਐਮਪੀ ਰਾਜਾ ਵੜਿੰਗ ਨੇ ਸੱਥ ‘ਚ ਬੈਠੇ ਬਜ਼ੁਰਗਾਂ ਨਾਲ ਕੀਤਾ ਹਾਸਾ ਠੱਠਾ
