ਨਵੀਂ ਦਿੱਲੀ, 16 ਮਾਰਚ – ਕਾਂਗਰਸ ਦੇ ਸੀਨੀਅਰ ਆਗੂ ਮਲਿਕਅਰਜੁਨ ਖੜਗੇ ਦਾ ਕਹਿਣਾ ਹੈ ਕਿ ਕਪਿਲ ਸਿੱਬਲ ਭਾਵੇਂ ਚੰਗੇ ਵਕੀਲ ਹੋ ਸਕਦੇ ਹਨ ਪਰ ਉਹ ਕਾਂਗਰਸ ਪਾਰਟੀ ਦੇ ਚੰਗੇ ਆਗੂ ਨਹੀਂ ਹਨ। ਉਹ ਕਾਂਗਰਸ ਲਈ ਕੰਮ ਕਰਨ ਲਈ ਕਦੇ ਕਿਸੇ ਪਿੰਡ ਨਹੀਂ ਗਏ। ਉਹ ਜਾਣਬੁੱਝ ਕੇ ਪਾਰਟੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਕੋਈ ਵੀ ਸੋਨੀਆ ਗਾਂਧੀ ਜਾਂ ਕਾਂਗਰਸ ਪਾਰਟੀ ਨੂੰ ਕਮਜ਼ੋਰ ਨਹੀਂ ਕਰ ਸਕਦਾ | ਉੱਥੇ ਹੀ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਵੀ ਕਪਿਲ ਸਿੱਬਲ ਨੂੰ ਨਿਸ਼ਾਨੇ ‘ਤੇ ਲਿਆ ਹੈ |
ਕਪਿਲ ਸਿੱਬਲ ਚੰਗੇ ਆਗੂ ਨਹੀਂ ਹਨ:ਮਲਿਕਅਰਜੁਨ ਖੜਗੇ
