ਫ਼ਾਜ਼ਿਲਕਾ, 2 ਜੁਲਾਈ (ਦਲਜੀਤ ਸਿੰਘ)- ਪੰਜਾਬ ਵਿਚ ਮੁੱਖਮੰਤਰੀ ਅਤੇ ਡੀ.ਜੀ.ਪੀ ਰੇਤ ਮਾਫ਼ੀਆ ਦੇ ਬੋਸ ਹਨ। ਜਿਸ ਕਾਰਨ ਸੂਬੇ ਵਿਚ ਰੇਤ ਮਾਫ਼ੀਆ ਪੂਰੀ ਤਰ੍ਹਾਂ ਨਾਲ ਸਰਗਰਮ ਹੈ। ਇਹ ਦੋਸ਼ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਨੇ ਫ਼ਾਜ਼ਿਲਕਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਲਗਾਏ। ਉਨ੍ਹਾਂ ਨੇ ਕਿਹਾ ਕਿ ਰੇਤ ਮਾਫ਼ੀਆ ਨੂੰ ਪਕੜਨ ਵਾਲਿਆਂ ਖ਼ਿਲਾਫ਼ ਪਰਚੇ ਦਰਜ਼ ਕੀਤੇ ਜਾ ਰਹੇ ਹਨ। ਰੇਤ ਮਾਫ਼ੀਆ ਵਲੋਂ 16- 16 ਹਜ਼ਾਰ ਕਰੋੜ ਰੁਪਏ ਦੇ ਗੁੰਡਾ ਟੈਕਸ ਲਏ ਜਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਭਾਵੇ ਹਜ਼ਾਰ ਪਰਚੇ ਕਰ ਦਿਤੇ ਜਾਣ ਪਰ ਉਹ ਪੰਜਾਬ ਦੇ ਰੇਤ ਨੂੰ ਨਹੀਂ ਲੁੱਟਣ ਦੇਣਗੇ ਅਤੇ ਉਨ੍ਹਾਂ ਦੀ ਸਰਕਾਰ ਆਉਣ ‘ਤੇ ਸਾਰੀਆਂ ‘ਤੇ ਪਰਚੇ ਦਰਜ਼ ਕਰ ਕੇ ਇਨਸਾਫ਼ ਦੀ ਕਚਹਿਰੀ ਵਿਚ ਲਿਆਂਦਾ ਜਾਵੇਗਾ।