ਨਵੀਂ ਦਿੱਲੀ, 26 ਸਤੰਬਰ – ਰਾਜਸਥਾਨ ‘ਚ ਕਾਂਗਰਸ ਸਰਕਾਰ ਦੇ ਸੰਕਟ ‘ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ‘ਭਾਰਤ ਜੋੜੋ ਯਾਤਰਾ’ ‘ਚ ਘੱਟ ਮਨੋਰੰਜਨ ਹੋਇਆ, ਹੁਣ ਰਾਜਸਥਾਨ ‘ਚ ਸ਼ੁਰੂ ਹੋ ਗਿਆ ਹੈ।
ਕਾਂਗਰਸ ਦੀ ਇਹ ਲੜਾਈ ਦਰਸਾਉਂਦੀ ਹੈ ਕਿ ਕਾਂਗਰਸ ਦੇ ਨੇਤਾ ਸਿਰਫ਼ ਸੱਤਾ ਦਾ ਆਨੰਦ ਲੈਣਾ ਚਾਹੁੰਦੇ ਹਨ, ਜਨਤਾ ਦੀ ਸੇਵਾ ਨਹੀਂ ਕਰਨਾ ਚਾਹੁੰਦੇ। ਕਾਂਗਰਸ ਕੋਲ ਨਾ ਤਾਂ ਕੋਈ ਦਿਸ਼ਾ ਹੈ ਅਤੇ ਨਾ ਹੀ ਕੋਈ ਨੇਤਾ।