ਚੰਡੀਗ਼ੜ, 3 ਮਾਰਚ- ਯੂਕ੍ਰੇਨ ਤੋੋਂ ਦੇਸ਼ ਵਾਪਸ ਆ ਰਹੇ ਵਿਦਿਆਰਥੀਆਂ ਦੀ ਮਦਦ ਲਈ ਹਰਿਆਣਾ ਸਰਕਾਰ ਵੱਲੋੋਂ ਮੁੰਬਈ ਏਅਰਪੋੋਰਟ ‘ਤੇ ਸਥਾਪਿਤ ਕੀਤੇ ਗਏ ਹੈਲਪਡੈਸਕ ਨੇ ਹਰਿਆਣਾ ਦੇ 9 ਵਿਦਿਆਰਥੀਆਂ ਨੂੰ ਰਿਸੀਵ ਕੀਤਾ। ਹੈਲਪ ਸਾਰਿਆਂ ਨੂੰ 1000 ਰੁਪਏ ਨਗਦ ਅਤੇ ਹਰਿਆਣਾ ਸਰਕਾਰ ਵੱਲੋੋਂ ਦਿੱਲੀ ਤਕ ਦੀ ਏਅਰ ਟਿਕਟ ਮੁਹੱਇਆ ਕਰਵਾਈ। ਵਿਦਿਆਰਥੀਆਂ ਨੇ ਹੈਲਪ ਡੈਸਕ ‘ਤੇ ਮਿਲੀ ਸਫਲਤਾ ਲਈ ਹਰਿਆਣਾ ਸਰਕਾਰ ਅਤੇ ਖਾਸ ਤੌਰ ‘ਤੇ ਮੁੱਖ ਮੰਤਰੀ ਮਨੋਹਰ ਲਾਲ ਦਾ ਧੰਨਵਾਦ ਪ੍ਰਗਟਾਇਆ ਹੈ।
ਇਨ੍ਹਾਂ ਵਿਚ ਅੰਬਾਲਾ ਦੇ ਵੈਭਵ, ਰੋਹਤਕ ਦੇ ਜਤਿਨ, ਫਰੀਦਾਬਾਦ ਦੇ ਵਿਪੁਲ ਸ਼ਰਮਾ, ਰੋਹਤਕ ਦੀ ਇਸ਼ਾ, ਹਿਸਾਰ ਦੇ ਹਿਮਾਂਸ਼ੂ, ਗੁਰੂਗ੍ਰਾਮ ਦੇ ਮੀਰਾਜ ਅਹਿਮਦ, ਮਹੇਂਦਰਗੜ੍ਹ ਦੇ ਅਜੈ ਕੁਮਾਰ ਸ਼ਰਮਾ, ਫਤਿਹਾਬਾਦ ਦੀ ਗਰੀਮਾ ਅਰੋੜਾ ਅਤੇ ਸੁਮਨ ਅਰੋੜਾ ਸ਼ਾਮਿਲ ਹਨ।ਸਰਕਾਰ ਨੇ ਵਿਦਿਆਰਥੀਆਂ ਦੀ ਮਦਦ ਲਈ ਦਿੱਲੀ ਅਤੇ ਮੁਬੰਈ ਏਅਰਪੋਰਟ 'ਤੇ ਹੈਲਪ ਡੈਸਕ ਸਥਾਪਿਤ ਕੀਤੇ ਹਨ। ਹੈਲਪ ਡੈਸਕ ਰਾਹੀਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰ ਤਕ ਪਹੁੰਚਾਉਣ ਵਿਚ ਮਦਦ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਯੂਕ੍ਰੇਨ ਵਿਚ ਫਸੇ ਹਰਿਆਣਾ ਰਾਜ ਦੇ ਵਾਸੀਆਂ ਤੇ ਵਿਦਿਆਰਥੀਆਂ ਦੀ ਮਦਦ ਲਈ ਸਰਕਾਰ ਨੇ ਰਾਜ ਪੱਧਰ 'ਤੇ ਸੰਜੂ ਜੂਨ ਨੂੰ ਨੋਡਲ ਅਧਿਕਾਰੀ ਬਣਾਇਆ ਹੈ। ਉੱਥੇ ਜਿਲਾ ਪੱਧਰ 'ਤੇ ਡਿਪਟੀ ਕਮਿਸ਼ਨਰ ਅਧਿਕਾਰੀ ਹੋਣਗੇ।
ਮੁੱਖ ਮੰਤਰੀ ਵਿਦੇਸ਼ ਮੰਤਰਾਲੇ ਨਾਲ ਵੀ ਲਗਾਤਾਰ ਸੰਪਰਕ ਵਿਚ ਹਨ। ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਯੂਕ੍ਰੇਨ ਵਿਚ ਫਸੇ ਹਰਿਆਣਾ ਦੇ ਸਾਰੇ ਵਿਦਿਆਰਥੀਆਂ ਨੂੰ ਸਹੀ ਸਲਾਮਤ ਵਾਪਸ ਲਿਆਂਦਾ ਜਾਵੇਗਾ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ