ਨਵੀਂ ਦਿੱਲੀ, 3 ਮਾਰਚ (ਬਿਊਰੋ)- ਯੂਕਰੇਨ ਤੋਂ ਲਗਾਤਾਰ ਭਾਰਤੀਆਂ ਨੂੰ ਭਾਰਤ ਲਿਆਂਦਾ ਜਾ ਰਿਹਾ ਹੈ | ਉੱਥੇ ਹੀ ਕੇਰਲ ਸੂਬੇ ਵਿਚ ਸਰਕਾਰ ਨੇ ਅੱਜ ਯੂਕਰੇਨ ਤੋਂ ਦਿੱਲੀ ਪਹੁੰਚਣ ਵਾਲੇ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਤਿੰਨ ਉਡਾਣਾਂ ਦਾ ਪ੍ਰਬੰਧ ਕੀਤਾ ਹੈ।
ਕੋਚੀ ਹਵਾਈ ਅੱਡੇ ਤੋਂ ਤਿਰੂਵਨੰਤਪੁਰਮ ਅਤੇ ਕਾਸਰਗੋਡ ਤੱਕ ਬੱਸ ਸੇਵਾਵਾਂ ਦਾ ਪ੍ਰਬੰਧ ਕੀਤਾ ਜਾਵੇਗਾ। ਯੂਕਰੇਨ ਤੋਂ ਪਰਤਣ ਵਾਲਿਆਂ ਦੀ ਮਦਦ ਲਈ ਰਾਜ ਦੇ ਸਾਰੇ ਚਾਰ ਹਵਾਈ ਅੱਡਿਆਂ ‘ਤੇ ਨੌਰਕਾ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ |