ਸਾਹਿਬਜਾਦਾ ਜੋਰਾਵਰ ਸਿੰਘ ਅਤੇ ਫਤਿਹ ਸਿੰਘ ਦੇ ਸ਼ਹੀਦੀ ਦਿਨ 26 ਦਸੰਬਰ ਨੂੰ ਵੀਰ ਬਾਲ ਦਿਵਸ ਵਜੋ ਮਨਾੳਣ ਦਾ ਫੈੈਸਲਾ

ਚੰਡੀਗੜ੍ਹ, 2 ਮਾਰਚ: ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤੇ੍ਰਅ ਨੇ ਕਿਹਾ ਕਿ ਸੂਬਾਵਾਸੀਆਂ ਦੀ ਆਸ਼ਾ ਅਤੇ ਉਮੀਂਦਾਂ ਦੇ ਅਨੁਰੂਪ ਕਾਰਜ ਕਰਦੇ ਹੋਏ ਸੂਬੇ ਦੇ ਚਹੁਮੁਖੀ ਵਿਕਾਸ ਨੂੰ ਨਵੇਂ ਮੁਕਾਮ ਦੇਣ ਲਈ ਲਗਾਤਾਰ ਅੱਗੇ ਵੱਧ ਰਹੀ ਹੈ।

        ਰਾਜਪਾਲ ਨੇ ਕਿਹਾ ਕਿ ਦੇਸ਼ ਦੀ ਆਜਾਦੀ ਦੇ ਅਮ੍ਰਤ ਮਹਾਉਤਸਵ ਸਾਲ ਵਿਚ ਅੱਜ ਇੱਥੇ ਸ਼ੁਰੂ ਹੋਏ ਹਰਿਆਣਾ ਵਿਧਾਨਸਭਾ ਦੇ ਬਜਟ ਸੈਸ਼ਨ ਦੇ ਪਹਿਲੇ ਦਿਨ ਸਦਨ ਵਿਚ ਆਪਣਾ ਭਾਸ਼ਨ ਦਿੰਦੇ ਹੋਏ ਉਨ੍ਹਾਂ ਨੂੰ ਖੁਸ਼ੀ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਰਾਜ ਸਰਕਾਰ ਨੇ ਖੇਤਰਵਾਦ ਅਤੇ ਭਾਈ-ਭਤੀਜਵਾਦ ਦੀ ਤੋਂ ਉੱਪਰ ਉਠ ਕੇ ਸੂਬੇ ਦੇ ਸੰਤੁਲਿਤ, ਲਗਾਤਾਰ ਅਤੇ ਸਮਾਨ ਵਿਕਾਸ ਦਾ ਮਾਰਗ ਮਜਬੂਤ ਕੀਤਾ ਹੈ।

       ਉਨ੍ਹਾਂ ਨੇ ਕਿਹਾ ਕਿ ਆਜਾਦੀ ਦੇ ਇਸ ਅਮ੍ਰਿਤ ਮਹਾਉਤਸਵ  ਸਾਲ ਵਿਚ ਕੇਂਦਰ ਸਰਕਾਰ ਨੇ ਗੁਰੂ ਤੇਗ ਬਹਾਦੁਰ ਜੀ ਦਾ 400ਵਾਂ ਪ੍ਰਕਾਸ਼ ਪੁਰਵ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦੇਂ ਜੋਰਾਵਰ ਸਿੰਘ ਅਤੇ ਫਤਿਹ ਸਿੰਘ ਦੇ ਸ਼ਹੀਦੀ 26 ਦਸੰਬਰ ਨੂੱ ਹਰ ਸਾਲ ਵੀਰ ਬਾਲ ਦਿਵਸ ਵਜੋ ਮਨਾਉਣ ਦਾ ਇਤਿਹਾਸਕ ਫੈਸਲਾ ਕੀਤਾ। ਇਸੀ ਤਰ੍ਹਾ ਅਮਰ ਸੁਤੰਤਰਤਾ ਸੈਨਾਨੀ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜੈਯੰਤੀ ਨੂੰ ਪਰਾਕ੍ਰਮ ਦਿਵਸ ਵਜੋ ਮਨਾਉਣ ਦੀ ਪਹਿਲ ਵੀ ਕੀਤੀ ਗਈ ਹੈ।

        ਰਾਜਪਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦਿੱਤੇ ਗਏ ਕਈ  ਫੈਸਲਿਆਂ ਨਾਲ ਪੂਰੇ ਦੇਸ਼ ਵਿਚ ਭਾਰਤ ਦੇ ਮਾਣ ਅਤੇ ਸਨਮਾਨ ਵਿਚ ਵਾਧਾ ਹੋਇਆ ਹੈ। ਅਯੋਧਿਆ ਵਿਚ ਭਗਵਾਨ ਸ੍ਰੀ ਰਾਮ ਦੇ ਸ਼ਾਨਦਾਰ ਮੰਦਰ ਦਾ ਨਿਰਮਾਣ ਕਾਰਜ ਸ਼ੁਰੂ ਹੋਣ ਨਾਲ ਜਿੱਥੇ ਕਰੋੜਾਂ ਦੇਸ਼ਵਾਸੀਆਂ ਦੀ ਆਸਥਾ ਨੂੰ ਮਜਬੂਤੀ ਮਿਲੀ ਹੈ, ਉੱਥੇ ਪ੍ਰਧਾਨ ਮੰਤਰੀ  ਨਰੇਂਦਰ ਮੋਦੀ ਦੀ ਕੁਸ਼ਲ ਮਾਰਗਦਰਸ਼ਨ ਅਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਰਾਜ ਸਰਕਾਰ ਨੇ ਸੁਸਾਸ਼ਨ ਮੁਹਿੰਮ ਦੇ ਲਈ ਆਧੁਨਿਕ ਤਕਨੀਕਾਂ ਦੀ ਵਰਤੋ ਕਰਦੇ ਹੋਏ ਈ-ਗਵਰਨੈਂਸ ਦਾ ਰਸਤਾ ਅਪਣਾਇਆ ਜਿਸ ਨਾਲ ਭ੍ਰਿਸ਼ਟਾਚਾਰ 'ਤੇ ਰੋਕ ਲਗਾ ਅਤੇ ਸੂਬੇ ਦੇ ਕਮਜੋਰ, ਗਰੀਬ ਤੇ ਆਮ ਆਦਮੀ ਨੂੰ ਵੀ ਅੱਜ ਪ੍ਰਗਤੀ ਦੇ ਲਾਭ ਮਿਲ ਰਹੇ ਹਨ।

        ਉਨ੍ਹਾਂ ਨੇ ਕਿਹਾ ਕਿ ਕੋਈ ਵੀ ਵਿਭਾਗ ਅਤੇ ਖੇਤਰ ਅਜਿਹਾ ਨਹੀਂ ਬਚਿਆ, ਜਿਸ ਵਿਚ ਸੁਸ਼ਾਸਨ ਦੀ ਪਹਿਲ ਨਾ ਕੀਤੀ ਗਈ ਹੋਵੇ। ਇਸ ਨਵੀਂ ਵਿਵਸਥਾ ਵਿਚ ਕੋਈ ਵੀ ਨਾਗਰਿਕ ਸਰਲਤਾ ਨਾਲ ਆਪਣਾ ਹੱਕ ਪ੍ਰਾਪਤ ਕਰ ਸਕਦਾ ਹੈ। ਉਨ੍ਹਾ ਨੇ ਕਿਹਾ ਕਿ ਰਾਜ ਸਰਕਾਰ ਨੇ ਸੁਸ਼ਾਸਨ ਤੋਂ ਸੇਵਾ ਦੇ ਸੰਕਲਪ ਦੇ ਨਾਲ ਪੰਡਿਤ ਦੀਨਦਿਆਨ ਉਪਾਧਿਆਏ ਦੇ ਅੰਤੋਂਦੇਯ ਦਰਸ਼ਨ ਅਨੁਰੂਪ ਸੱਭਕਾ ਸਾਥ ਸੱਭਕਾ ਵਿਕਾਸ, ਸੱਭਕਾ ਵਿਸ਼ਵਾਸ- ਸੱਭਕਾ ਪ੍ਰਯਾਸ ਅਤੇ ਹਰਿਆਣਾ ਇਕ-ਹਰਿਆਣਵੀਂ ਇਕ ਦੇ ਮੂਲਮੰਤਰ 'ਤੇ ਚਲਦੇ ਹੋਏ ਸੂਬੇ ਦੇ ਚਹੁਮੁਖੀ ਵਿਕਾਸ ਲਈ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਪੰਚਕੂਲਾ ਤੋਂ ਪਲਵਲ ਤੱਕ ਅਤੇ ਸਿਰਸਾ ਤੋਂ ਫਰੀਦਾਬਾਦ ਤੱਗ ਬਦਲਾਅ ਦੀ ਇਸ ਸੁਖਦ ਮਹਿਸੂਸ ਕੀਤਾ ਜਾ ਸਕਦਾ ਹੈ। ਨੀਤੀ ਕਮਿਸ਼ਨ ਦੇ ਐਸਡੀਜੀ ਇੰਡੀਆ ਇੰਡੈਕਸ 2020-21 ਵਿਚ ਹਰਿਆਣਾ ਦੇਸ਼ ਦੇ ਮੋਹਰੀ ਸੂਬਿਆਂ ਵਿਚ ਸ਼ਾਮਿਲ ਹੈ।

        ਉਨ੍ਹਾਂ ਨੇ ਕਿਹਾ ਕਿ ਲਾਇਨ ਵਿਚ ਖੜੇ ਆਖੀਰੀ ਵਿਅਕਤੀ ਦਾ ਜੀਵਨ-ਪੱਧਰ ਉੱਪਰ ਚੁੱਕਣ ਦੇ ਉਦੇਸ਼ ਨਾਲ ਰਾਜ ਸਰਕਾਰ ਨੇ ਮੁੱਖ ਮੰਤਰੀ ਅੰਤੋਂਦੇਯ ਪਰਿਵਾਰ ਉਥਾਨ ਯੋਜਨਾ ਸ਼ੁਰੂ ਕੀਤੀ ਹੈ। ਪਿੰਡਾਂ ਨੂੰ ਲਾਲ ਡੋਰਾ ਮੁਕਤ ਕਰਨ ਦੀ ਹਰਿਆਣਾ ਦੀ ਯੋਜਨਾ ਨੂੰ ਕੇਂਦਰ ਸਰਕਾਰ ਨੇ ਸਵਾਮਿਤਵ ਯੋਜਨਾ ਵਜੋ ਪੂਰੇ ਦੇਸ਼ ਵਿਚ ਲਾਗੂ ਕੀਤਾ ਹੈ। ਮੇਰਾ ਪਾਣੀ-ਮੇਰੀ ਵਿਰਾਸਤ ਯੋਜਨਾ ਦੇ ਅਧਿਐਨ ਕਰਨ ਦੇ ਲਈ ਵੀ ਇਕ ਕੇਂਦਰੀ ਟੀਮ ਨੇ ਸੂਬੇ ਦਾ ਦੌਰਾ ਕੀਤਾ ਸੀ।

Leave a Reply

Your email address will not be published. Required fields are marked *