ਸੱਤਵੇਂ ਦਿਨ ਵੀ ਜਾਰੀ ਭਾਰਤ ਦਾ ‘ਗੰਗਾ ਆਪਰੇਸ਼ਨ’, 220 ਹੋਰ ਭਾਰਤੀਆਂ ਨੂੰ ਲੈ ਕੇ ਵਤਨ ਪਰਤਿਆ ਜਹਾਜ਼

plane/nawanpunjab.com

ਨਵੀਂ ਦਿੱਲੀ, 2 ਮਾਰਚ (ਬਿਊਰੋ)- ਜਿੱਥੇ ਸੱਤਵੇਂ ਦਿਨ ਵੀ ਯੁਕਰੇਨ ‘ਤੇ ਰੂਸ ਦੇ ਹਮਲੇ ਜਾਰੀ ਹਨ ਉੱਥੇ ਹੀ ਭਾਰਤ ਦਾ ‘ਆਪ੍ਰੇਸ਼ਨ ਗੰਗਾ’ ਵੀ ਜਾਰੀ ਹੈ। ਜਿਸ ਤਹਿਤ ਭਾਰਤੀਆਂ ਦਾ ਰੈਸਕਿਊ ਕਰ ਦਸਵੀਂ ਉਡਾਣ ਅੱਜ ਸਵੇਰੇ ਇਸਤਾਂਬੁਲ ਤੋਂ 220 ਹੋਰ ਨਾਗਰਿਕਾਂ ਨੂੰ ਲੈ ਕੇ ਨਵੀਂ ਦਿੱਲੀ ਪਹੁੰਚੀ। ਇਹ ਉਡਾਣ ਯੂਕਰੇਨ ‘ਤੇ ਰੂਸ ਦੇ ਹਮਲੇ ਤੋਂ ਬਾਅਦ ਪੂਰਬੀ ਯੂਰਪੀ ਦੇਸ਼ ‘ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਭਾਰਤ ਸਰਕਾਰ ਦੀ ਮੁਹਿੰਮ ਦਾ ਹਿੱਸਾ ਹੈ। ਰੂਸ ਨਾਲ ਜੰਗ ਕਾਰਨ ਯੂਕਰੇਨ ਨੇ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਹੈ। ਅਜਿਹੇ ‘ਚ ਭਾਰਤ ਆਪਣੇ ਨਾਗਰਿਕਾਂ ਨੂੰ ਸੜਕੀ ਰਸਤੇ ਯੂਕਰੇਨ ਦੇ ਗੁਆਂਢੀ ਦੇਸ਼ਾਂ ਰੋਮਾਨੀਆ, ਹੰਗਰੀ, ਪੋਲੈਂਡ ਅਤੇ ਸਲੋਵਾਕੀਆ ਤੱਕ ਪਹੁੰਚਾ ਰਿਹਾ ਹੈ ਅਤੇ ਉਥੋਂ ਜਹਾਜ਼ ਰਾਹੀਂ ਘਰ ਪਹੁੰਚਾ ਰਿਹਾ ਹੈ।

ਹਵਾਈ ਅੱਡੇ ‘ਤੇ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਸਵਾਗਤ ਕੀਤਾ
ਕੇਂਦਰੀ ਸੰਸਦੀ ਮੰਤਰੀ ਜਤਿੰਦਰ ਸਿੰਘ ਨੇ ਬੁੱਧਵਾਰ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਭਾਰਤੀ ਨਾਗਰਿਕਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਭਾਰਤ ਸਰਕਾਰ ਯੂਕਰੇਨ ਤੋਂ ਹਰੇਕ ਭਾਰਤੀ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ।
ਉਨ੍ਹਾਂ ਕਿਹਾ, “ਭਾਰਤ ਸਰਕਾਰ ਯੂਕਰੇਨ ਤੋਂ ਸਾਰੇ ਵਿਦਿਆਰਥੀਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ। ਮੈਂ ਉਹਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਯੂਕਰੇਨ ਵਿੱਚ ਆਪਣੇ ਦੋਸਤਾਂ ਨੂੰ ਹਿੰਮਤ ਅਤੇ ਸੰਜਮ ਰੱਖਣ ਲਈ ਕਹਿਣ।” ਇਸ ਤੋਂ ਪਹਿਲਾਂ ਬੁਖਾਰੇਸਟ ਤੋਂ ਇੱਕ ਹੋਰ ਜਹਾਜ਼ 182 ਭਾਰਤੀਆਂ ਨੂੰ ਲੈ ਕੇ ਮੁੰਬਈ ਪਹੁੰਚਿਆ ਸੀ।

Leave a Reply

Your email address will not be published. Required fields are marked *