ਗੁਰਦਾਸਪੁਰ, 29 ਜਨਵਰੀ (ਬਿਊਰੋ)- ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਅੱਜ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਨਾਮਜ਼ਦਗੀ ਪੱਤਰ ਦਾਖਿਲ ਕੀਤਾ। ਇਸ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਹੁਣ ਕਰੀਬ 13 ਸਾਲ ਬਾਅਦ ਉਹ ਕੇਂਦਰ ਦੀ ਰਾਜਨੀਤੀ ਨੂੰ ਛੱਡ ਪੰਜਾਬ ਦੀ ਰਾਜਨੀਤੀ ‘ਚ ਮੁੜ ਆਪਣੇ ਪੁਰਾਣੇ ਜੱਦੀ ਹਲਕੇ ਤੋਂ ਸ਼ੁਰੂਆਤ ਕਰ ਰਹੇ ਹਨ। ਬਾਜਵਾ ਨੇ ਕਿਹਾ, “ਅਗੇ ਵੀ ਹਲਕੇ ਦੇ ਲੋਕਾਂ ਨੇ ਸਮਰਥਨ ਦਿੱਤਾ ਅਤੇ ਉਮੀਦ ਕਰਦਾ ਹਾਂ ਕਿ ਹੁਣ ਵੀ ਲੋਕਾਂ ਦਾ ਸਹਿਯੋਗ ਮਿਲੇਗਾ।” ਇਸ ਦੇ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ 11 ਐਮਪੀ ਹਨ ਅਤੇ ਪਾਰਟੀ ਹਾਈ ਕਮਾਨ ਨੇ ਉਹਨਾਂ ਨੂੰ ਹੀ ਪੰਜਾਬ ਦੀ ਰਾਜਨੀਤੀ ‘ਚ ਚੋਣ ਲੜਨ ਦਾ ਮੌਕਾ ਦਿੱਤਾ ਹੈ।
ਇਸ ਦੇ ਨਾਲ ਹੀ ਬੀਜੇਪੀ ਨੂੰ ਪੈਗੇਸਸ ਜਾਸੂਸੀ ਸਾਫਟਵਰੇ ਮਾਮਲੇ ਤੇ ਘੇਰਦੇ ਹੋਏ ਪ੍ਰਤਾਪ ਬਾਜਵਾ ਨੇ ਕਿਹਾ ਕਿ ਕਾਂਗਰਸ ਤਾਂ ਪਹਿਲੇ ਦਿਨ ਤੋਂ ਆਖ ਰਹੀ ਹੈ ਕਿ ਪੈਗੇਸਸ ਜਾਸੂਸੀ ਲਈ ਕੇਂਦਰ ‘ਚ ਬੈਠੇ ਨਰਿੰਦਰ ਮੋਦੀ ਵੱਲੋਂ ਖਰੀਦ ਕੀਤੀ ਗਈ ਹੈ। ਜਦਕਿ ਇਸ ਰਾਹੀਂ ਦੇਸ਼ ਦੇ ਰਾਜਨੇਤਾਵਾਂ ਅਤੇ ਜੱਜਾਂ ਅਤੇ ਹੋਰਨਾਂ ਦੀ ਜਾਸੂਸੀ ਸਰਕਾਰ ਕਰ ਰਹੀ ਹੈ।ਜੋ ਸਰਕਾਰ ਦੀ ਇਹ ਰੀਤ ਚੰਗੀ ਨਹੀਂ ਹੈ।”
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਦੇਸ਼ ਦੇ ਵੱਡੇ ਘਰਾਣੇ ਸਾਰਾ ਪੈਸਾ ਭਾਜਪਾ ਨੂੰ ਦੇ ਰਹੇ ਹਨ ਅਤੇ ਭਾਜਪਾ ਨੂੰ ਪਤਾ ਹੈ ਕਿਵੇਂ ਪੈਸਾ ਇਕੱਠਾ ਕਰਨਾ ਹੈ।