ਟਾਂਡਾ ਉੜਮੁੜ – ਟਾਂਡਾ ਇਲਾਕੇ ਵਿੱਚ ਮਹਾਸ਼ਿਵਰਾਤਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ| ਇਸ ਦੌਰਾਨ ਸਵੇਰ ਤੋਂ ਹੀ ਵੱਖ-ਵੱਖ ਮੰਦਰਾਂ ਵਿੱਚ ਸ਼ਿਵ ਭਗਤਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ। ਸ਼ਿਵਰਾਤਰੀ ਦੇ ਮੌਕੇ ‘ਤੇ ਪ੍ਰਾਚੀਨ ਸ਼ਿਵ ਮੰਦਰ ਜਹੂਰਾ ਵਿਖੇ ਮੁੱਖ ਜੋੜ ਮੇਲਾ ਲਾਇਆ ਗਿਆ, ਜਿੱਥੇ ਦੂਰੋਂ-ਦੂਰੋਂ ਆਏ ਹਜ਼ਾਰਾਂ ਸ਼ਿਵ ਭਗਤਾਂ ਨੇ ਸ਼ਿਵ ਬੋਲੇ ਬਾਬਾ ਦੇ ਦਰਸ਼ਨ ਕੀਤੇ ਅਤੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ। ਇਸ ਮੌਕੇ ਮੰਦਰ ਦੇ ਸੇਵਾਦਾਰਾਂ ਅਤੇ ਸੂਦ ਪਰਿਵਾਰ ਟਾਂਡਾ ਨੇ ਵਿਸ਼ਵ ਭਲਾਈ ਲਈ ਹਵਨ ਯੱਗ ਕੀਤਾ।
ਇਸ ਮੌਕੇ ਸੇਵਾਦਾਰ ਕਾਲਾ ਜਹੂਰਾ, ਸ਼ਿਵ ਗੋਸਵਾਮੀ, ਤਰਸੇਮ ਕੁਮਾਰ, ਸੰਦੀਪ ਸੂਦ, ਪਵਨ ਕੁਮਾਰ, ਸਰਪੰਚ ਅਸ਼ਵਨੀ ਜਹੂਰਾ ਆਦਿ ਸਣੇ ਸਮੂਹ ਪਿੰਡ ਵਾਸੀਆਂ ਨੇ ਆਪਣੀ ਹਾਜ਼ਰੀ ਲੁਆਈ। ਇਸੇ ਤਰ੍ਹਾਂ ਟਾਂਡਾ ਦੇ ਸ਼੍ਰੀ ਮਹਾਦੇਵ ਮੰਦਰ, ਸ਼ਿਵ ਮੰਦਰ ਰਮਾਇਨੀ ਉੜਮੁੜ, ਸ਼੍ਰੀ ਠਾਕੁਰਦੁਆਰਾ ਮੰਦਰ ਉੜਮੁੜ, ਪੰਚ ਦੇਵ ਮੰਦਰ, ਸ਼ਿਵ ਮੰਦਰ ਟਾਂਡਾ, ਰਾਮ ਮੰਦਰ ਅਹੀਆਪੁਰ, ਪ੍ਰਾਚੀਨ ਗੱਦੀ ਮੰਦਰ ਅਹੀਆਪੁਰ, ਬਗੀਚੀ ਮੰਦਰ ਅਹੀਆਪੁਰ ਵਿਖੇ ਵੀ ਮਹਾਸ਼ਿਵਰਾਤਰੀ ਸ਼ਰਧਾ ਨਾਲ ਮਨਾਈ ਗਈ।
ਇਸ ਦੌਰਾਨ ਵੱਖ-ਵੱਖ ਥਾਵਾਂ ‘ਤੇ ਲੰਗਰ ਵੀ ਲਗਾਏ ਗਏ। ਦੂਜੇ ਪਾਸੇ ਅੱਜ ਸ਼ਿਵ ਮੰਦਰ ਉੜਮੁੜ ਦੇ ਮੁੱਖ ਬਾਜ਼ਾਰ ਤੋਂ ਬੈਂਡ ਵਾਜਿਆ ਦੀ ਰੌਣਕ ਵਿੱਚ ਪ੍ਰਭਾਤ ਫੇਰੀ ਕੱਢੀ ਗਈ, ਜਿਸ ਵਿੱਚ ਸ਼ਿਵ ਭਗਤ ਬਮ ਬਮ ਭੋਲੇ ਦੇ ਜੈਕਾਰਿਆਂ ਦੀ ਗੂੰਜ ਵਿੱਚ ਝੂਮ ਉੱਠੇ। ਪ੍ਰਭਾਤ ਫੇਰੀ ਦਾ ਸ਼ਹਿਰ ਦੇ ਵੱਖ-ਵੱਖ ਮੰਦਰਾਂ ‘ਚ ਪਹੁੰਚਣ ‘ਤੇ ਸ਼ਾਨਦਾਰ ਸਵਾਗਤ ਕੀਤਾ ਗਿਆ| ਭਜਨ ਮੰਡਲੀਆਂ ਨੇ ਮਨੋਹਰ ਭਜਨਾਂ ਨਾਲ ਭਗਵਾਨ ਭੋਲੇ ਸ਼ੰਕਰ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਦੌਰਾਨ ਸਤੀਸ਼ ਚੱਢਾ, ਦਲੀਪ ਸਿੰਘ ਤੁਲੀ, ਰਸ਼ਪਾਲ ਰਾਣਾ, ਦੀਪਕ ਮਦਾਨ, ਬਲਜੀਤ ਰਾਏ ਬਾਬਾ, ਜੈ ਗੋਪਾਲ ਆਦਿ ਨੇ ਆਪਣੀ ਹਾਜ਼ਰੀ ਲੁਆਈ।