ਨਵੀਂ ਦਿੱਲੀ ,26 ਫ਼ਰਵਰੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀ.ਡੀ.ਐੱਮ.ਏ.) ਨੇ ਰਾਸ਼ਟਰੀ ਰਾਜਧਾਨੀ ‘ਚ ਰਾਤ ਦੇ ਕਰਫਿਊ ਸਮੇਤ ਸਾਰੀਆਂ ਕੋਰੋਨਾ ਪਾਬੰਦੀਆਂ ਹਟਾਉਣ ਦਾ ਫ਼ੈਸਲਾ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਸਕੂਲਾਂ ‘ਚ ਹੁਣ ‘ਹਾਈਬ੍ਰਿਡ’ ਮਾਧਿਅਮ (ਆਨਲਾਈਨ ਅੇਤ ਆਫ਼ਲਾਈਨ) ਪੜ੍ਹਾਈ ਨਹੀਂ ਹੋਵੇਗੀ ਅਤੇ ਸਾਰੇ ਸਕੂਲ ਇਕ ਅਪ੍ਰੈਲ ਤੋਂ ਪੂਰੀ ਤਰ੍ਹਾਂ ਖੁੱਲ੍ਹਣਗੇ। ਉੱਥੇ ਹੀ ਮਾਸਕ ਨਹੀਂ ਪਹਿਨਣ ‘ਤੇ ਲੱਗਣ ਵਾਲਾ ਜੁਰਮਾਨਾ 2 ਹਜ਼ਾਰ ਰੁਪਏ ਤੋਂ ਘਟਾ ਕੇ 500 ਰੁਪਏ ਕਰ ਦਿੱਤਾ ਹੈ।
ਦਿੱਲੀ : 1 ਐਪ੍ਰਲ ਤੋਂ ਸਕੂਲ ਪੂਰੀ ਤਰ੍ਹਾਂ ਖੁੱਲ੍ਹਣਗੇ
