ਕੀਵ, 26 ਫਰਵਰੀ (ਬਿਊਰੋ)- ਯੂਕਰੇਨ ‘ਤੇ ਰੂਸੀ ਹਮਲੇ ਦਾ ਅੱਜ ਤੀਸਰਾ ਦਿਨ ਹੈ। ਇਧਰ ਰੂਸੀ ਫ਼ੌਜ ਨੇ ਯੂਕਰੇਨ ਦੇ ਮੇਲੀਟੋਪੋਲ ਸ਼ਹਿਰ ‘ਤੇ ਕਬਜ਼ਾ ਕਰ ਲਿਆ ਹੈ। ਰੂਸੀ ਰੱਖਿਆ ਮੰਤਰਾਲੇ ਨੇ ਇਸ ਗੱਲ ਦਾ ਦਾਅਵਾ ਕੀਤਾ ਹੈ ਉਸ ਨੇ ਸ਼ਹਿਰ ‘ਤੇ ਪੂਰਾ ਤਰ੍ਹਾਂ ਨਾਲ ਕਬਜ਼ਾ ਕਰ ਲਿਆ ਹੈ। ਦੂਸਰੇ ਪਾਸੇ ਰੂਸ ਵਲੋਂ ਕੀਵ ਦੇ ਵਿਕਟਰੀ ਅਵੈਨਿਊ ‘ਤੇ ਫ਼ੌਜੀ ਇਕਾਈਆਂ ਨੂੰ ਨਿਸ਼ਾਨਾ ਬਣਾਉਣ ਦੀ ਖ਼ਬਰ ਸਾਹਮਣੇ ਆਈ ਹੈ। ਹਾਲਾਂਕਿ ਰੂਸ ਨੇ ਇਸ ਨੂੰ ਖਾਰਿਜ ਕਰ ਦਿੱਤਾ ਸੀ ਪਰ ਹੁਣ ਯੂਕਰੇਨ ਦੇ ਫ਼ੌਜ ਨੇ ਆਪਣੇ ਫੇਸਬੁਕ ਪੇਜ਼ ‘ਤੇ ਇਸ ਦੀ ਪੁਸ਼ਟੀ ਕੀਤੀ ਹੈ।
ਉਥੇ ਹੀ ਹੁਣ ਪੁਤਿਨ ਦੀ ਫ਼ੌਜ ਯੂਕਰੇਨ ‘ਤੇ ਕਬਜ਼ਾ ਕਰਨ ਤਕ ਪਹੁੰਚ ਗਈ ਹੈ ਤੇ ਪੁਤਿਨ ਨੇ ਬਾਕੀ ਦੇਸ਼ਾਂ ਨੂੰ ਵੀ ਧਮਕੀ ਦਿੱਤੀ ਹੈ ਕਿ ਕੋਈ ਵੀ ਇਸ ਵਿਚਕਾਰ ਨਾ ਆਵੇ ਨਹੀਂ ਤਾਂ ਇਸ ਦੇ ਨਤੀਜੇ ਭੁਗਤਣੇ ਪੈਣਗੇ। ਉਨ੍ਹਾਂ ਨੇ ਇਹ ਗੱਲ ਚੇਤੇ ਕਰਵਾਉਂਦਿਆ ਹੋਇਆ ਆਖਿਆ ਕਿ ਸਾਡੇ ਕੋਲ ਪਰਮਾਣੂ ਹਥਿਆਰ ਹਨ ਤੇ ਅਸੀਂ ਇਸ ਦੀ ਕਿਸੇ ਵਾ ਸਮੇਂ ਵਰਤੋਂ ਕਰ ਸਕਦੇ ਹਾਂ।