ਕੋਟਫ਼ਤੂਹੀ, 25 ਫਰਵਰੀ – ਸਥਾਨਕ ਪਿੰਡ ਕੋਟਫ਼ਤੂਹੀ ਤੋਂ ਪਿੰਡ ਠੀਡਾਂ ਨੂੰ ਜਾਣ ਵਾਲੀ ਸੜਕ ਉੱਪਰ ਦੇਰ ਸ਼ਾਮ ਇਕ 40 ਕੁ ਸਾਲਾਂ ਨੌਜਵਾਨ ਦਾ ਮੋਟਰ ਸਾਈਕਲ ਨਾਲੇ ਵਿਚ ਡਿੱਗਣ ਨਾਲ ਉਸ ਦੀ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ 40 ਸਾਲਾ ਲਖਵੀਰ ਸਿੰਘ ਪੁੱਤਰ ਰਾਮ ਪ੍ਰਕਾਸ਼ ਨਿਵਾਸੀ ਪਿੰਡ ਠੀਡਾਂ ਆਪਣੇ ਮੋਟਰ ਸਾਈਕਲ ਉੱਪਰ ਕੋਟਫ਼ਤੂਹੀ ਵਲੋਂ ਆਪਣੇ ਘਰ ਨੂੰ ਜਾ ਰਿਹਾ ਸੀ, ਜਦੋਂ ਉਹ ਪਿੰਡ ਕੋਟਫ਼ਤੂਹੀ ਦੀ ਪਾਣੀ ਵਾਲੀ ਟੈਂਕੀ ਦੇ ਕਰੀਬ ਪਹੁੰਚਿਆਂ ਤਾ ਅਚਾਨਕ ਉਸ ਦਾ ਮੋਟਰ ਸਾਈਕਲ ਪਾਣੀ ਵਾਲੇ ਨਾਲੇ ਵਿਚ ਡਿਗ ਪਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ |
ਨਾਲੇ ਵਿਚ ਡਿੱਗਣ ਨਾਲ ਨੋਜਵਾਨ ਦੀ ਮੌਤ
