ਪੁਲਵਾਮਾ ਅੱਤਵਾਦੀ ਹਮਲੇ ਦੀ ਬਰਸੀ ’ਤੇ ਸ਼ਹੀਦਾਂ ਨੂੰ ਨਮਨ, ਲੋਕ ਬੋਲੇ- ਨਹੀਂ ਭੁਲਾਂਗੇ ਅੱਜ ਦਾ ਉਹ ਦਿਨ

pulwama/nawanpunjab.com

ਨੈਸ਼ਨਲ ਡੈਸਕ, 14 ਫਰਵਰੀ (ਬਿਊਰੋ)- 14 ਫਰਵਰੀ ਦਾ ਦਿਨ ਭਾਵੇਂ ਹੀ ਕਈ ਲੋਕਾਂ ਲਈ ਵੈਲੇਨਟਾਈਨ ਡੇਅ ਮਨਾਉਣ ਦਾ ਦਿਨ ਹੋਵੇ ਪਰ ਇਹ ਦਿਨ ਇਤਿਹਾਸ ’ਚ ਜੰਮੂ-ਕਸ਼ਮੀਰ ਦੀ ਸਭ ਤੋਂ ਦੁਖ਼ਦ ਘਟਨਾ ਦੀ ਯਾਦ ਦਿਵਾਉਂਦਾ ਹੈ। ਸਾਲ 2019 ’ਚ 14 ਫਰਵਰੀ ਵਾਲੇ ਦਿਨ ਹੀ ਅੱਤਵਾਦੀਆਂ ਨੇ ਇਸ ਦਿਨ ਨੂੰ ਦੇਸ਼ ਦੇ ਸੁਰੱਖਿਆ ਕਰਮੀਆਂ ’ਤੇ ਕਾਇਰਤਾਪੂਰਨ ਹਮਲੇ ਲਈ ਚੁਣਿਆ। ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਜੈਸ਼-ਏ-ਮੁਹੰਮਦ ਦੇ ਇਕ ਅੱਤਵਾਦੀ ਨੇ ਵਿਸਫੋਟਕ ਨਾਲ ਲੱਦੇ ਵਾਹਨ ਨਾਲ ਸੀ. ਆਰ. ਪੀ. ਐੱਫ. ਜਵਾਨਾਂ ਦੀ ਬੱਸ ਨੂੰ ਟੱਕਰ ਮਾਰ ਦਿੱਤੀ, ਜਿਸ ’ਚ 40 ਜਵਾਨ ਸ਼ਹੀਦ ਹੋ ਗਏ ਅਤੇ ਕਈ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ।

ਦੋਸ਼ੀਆਂ ਨੂੰ ਮੁਆਫ਼ ਨਹੀਂ ਕਰਾਂਗੇ-
ਪੁਲਵਾਮਾ ਅੱਤਵਾਦੀ ਹਮਲੇ ਨੂੰ 3 ਸਾਲ ਹੋ ਚੁੱਕੇ ਹਨ ਪਰ ਇਸ ਦੇ ਜ਼ਖਮ ਅਤੇ ਦਰਦ ਅੱਜ ਵੀ ਹਰੇ ਹਨ। ਸੋਸ਼ਲ ਮੀਡੀਆ ’ਤੇ #PulwamaAttack ਅਤੇ #Pulwama ਟਰੈਡ ਕਰ ਰਿਹਾ ਹੈ। ਲੋਕ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਯੂਜ਼ਰਸ ਨੇ ਲਿਖਿਆ ਕਿ ਇਹ ਉਹ ਦਿਨ ਹੈ, ਜਿਸ ਨੂੰ ਅਸੀਂ ਕਦੇ ਨਹੀਂ ਭੁੱਲਾਂਗੇ ਅਤੇ ਨਾ ਹੀ ਦੋਸ਼ੀਆਂ ਨੂੰ ਮੁਆਫ਼ ਕਰਾਂਗੇ। 14 ਫਰਵਰੀ ਜਦੋਂ ਲੋਕ ਵੈਲੇਨਟਾਈਨ ਡੇਅ ’ਤੇ ਆਪਣੇ ਦੋਸਤਾਂ ਨਾਲ ਇਸ ਦਿਨ ਦਾ ਜਸ਼ਨ ਮਨਾ ਰਹੇ ਸਨ ਤਾਂ ਦੁਪਹਿਰ ਕਰੀਬ ਪੌਣੇ 4 ਵਜੇ ਟੀ. ਵੀ. ’ਤੇ ਪੁਲਵਾਮਾ ਹਮਲੇ ਦੀ ਖ਼ਬਰ ਆਈ। ਪੂਰਾ ਦੇਸ਼ ਹੈਰਾਨ ਰਹਿ ਗਿਆ। ਲੋਕ ਅੱਤਵਾਦੀਆਂ ਦੀ ਇਸ ਕਾਇਰਤਾਪੂਰਨ ਹਰਕਤ ਤੋਂ ਗੁੱਸੇ ’ਚ ਆ ਗਏ।

Leave a Reply

Your email address will not be published. Required fields are marked *