ਜਲੰਧਰ ਦੇ ਡਿਪਟੀ ਕਤਲ ਕਾਂਡ ’ਚ ਨਵਾਂ ਮੋੜ, ਦਵਿੰਦਰ ਬੰਬੀਹਾ ਗਰੁੱਪ ਨੇ ਲਈ ਜ਼ਿੰਮੇਵਾਰੀ

bambhia/nawanpunjab.com

ਜਲੰਧਰ, 29 ਜੂਨ (ਦਲਜੀਤ ਸਿੰਘ)- ਜਲੰਧਰ ਦੇ ਗੋਪਾਲ ਨਗਰ ’ਚ ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਉਤਾਰੇ ਗਏ ਸਾਬਕਾ ਕਾਂਗਰਸੀ ਕੌਂਸਲਰ ਸੁਖਮੀਤ ਸਿੰਘ ਡਿਪਟੀ ਦੇ ਕਤਲ ਕਾਂਡ ਵਿਚ ਨਵਾਂ ਮੋੜ ਆ ਗਿਆ ਹੈ। ਦਰਅਸਲ ਸੋਸ਼ਲ ਮੀਡੀਆ ’ਤੇ ਇਕ ਕਥਿਤ ਪੋਸਟ ਵਾਇਰਲ ਹੋ ਰਹੀ ਹੈ, ਜਿਸ ਵਿਚ ਗੈਂਗਸਟਰ ਗਰੁੱਪ ਦਵਿੰਦਰ ਬੰਬੀਹਾ ਨੇ ਡਿਪਟੀ ਕਤਲ ਕਾਂਡ ਦੀ ਜ਼ਿੰਮੇਵਾਰੀ ਲਈ ਹੈ। ਦਵਿੰਦਰ ਬੰਬੀਹਾ ਗਰੁੱਪ ਨੇ ਫੇਸਬੁੱਕ ਉੱਪਰ ਇਕ ਪੋਸਟ ਜਾਰੀ ਕਰਕੇ ਇਸ ਦੇ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਲਿਿਖਆ ਹੈ ਕਿ ਸੁਖਮੀਤ ਸਿੰਘ ਡਿਪਟੀ ਦਾ ਕਤਲ ਪੁਨੀਤ ਵੱਲੋਂ ਕੀਤਾ ਗਿਆ ਹੈ |

ਕਿਉਂਕਿ ਡਿਪਟੀ ਸਾਡੇ ਖ਼ਿਲਾਫ਼ ਚੱਲਦਾ ਸੀ ਅਤੇ ਸਾਡੇ ਵਿਰੋਧੀਆਂ ਨੂੰ ਸਾਡੀਆਂ ਖ਼ਬਰਾਂ ਦਿੰਦਾ ਸੀ, ਕਈ ਵਾਰ ਸਮਝਾਉਣ ਦੇ ਬਾਵਜੂਦ ਵੀ ਜਦੋਂ ਡਿਪਟੀ ਨਹੀਂ ਸਮਝਿਆ ਤਾਂ ਅਸੀਂ ਉਸ ਨੂੰ ਮਾਰ ਦਿੱਤਾ। ਆਪਣੀ ਪੋਸਟ ਵਿਚ ਦਵਿੰਦਰ ਬੰਬੀਹਾ ਗਰੁੱਪ ਨੇ ਆਪਣੇ ਵਿਰੋਧੀਆਂ ਨੂੰ ਵੀ ਚਿਤਾਵਨੀ ਦਿੱਤੀ ਹੈ।

Leave a Reply

Your email address will not be published. Required fields are marked *