ਜਲਾਲਾਬਾਦ, 28 ਜੂਨ (ਦਲਜੀਤ ਸਿੰਘ)- ਜਲਾਲਾਬਾਦ ਨੇੜੇ ਪੈਂਦੇ ਪਿੰਡ ਅਮੀਰ ਖ਼ਾਸ ਦੇ ਵਾਸੀ ਸਾਬਕਾ ਚੇਅਰਮੈਨ ਬਲਦੇਵ ਰਾਜ ਕੰਬੋਜ ਦੇ ਲੜਕੇ ਸਾਹਿਲ ਹਾਂਡਾ ਦੀ ਕੈਨੇਡਾ ਵਿਖੇ ਸਮੁੰਦਰ ਵਿਚ ਡੁੱਬਣ ਕਰ ਕੇ ਮੌਤ ਹੋਣ ਦਾ ਦੁਖਦਾਈ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਾਹਿਲ ਕੈਨੇਡਾ ਵਿਖੇ ਪੜਨ ਲਈ ਗਿਆ ਹੋਇਆ ਸੀ ਅਤੇ ਆਪਣੇ ਦੋਸਤਾਂ ਦੇ ਨਾਲ ਸਮੁੰਦਰ ‘ਤੇ ਗਿਆ ਸੀ। ਜਿੱਥੇ ਡੁੱਬਣ ਕਰ ਕੇ ਉਸ ਦੀ ਮੌਤ ਹੋ ਗਈ। ਸਾਹਿਲ ਦੇ ਮੌਤ ਦੀ ਖ਼ਬਰ ਮਿਲਦੇ ਹੀ ਪਿੰਡ ਅਤੇ ਇਲਾਕੇ ਵਿਚ ਦੁਖ ਦੀ ਲਹਿਰ ਫੈਲ ਗਈ ਹੈ ।
ਪਿੰਡ ਅਮੀਰ ਖ਼ਾਸ ਦੇ ਲੜਕੇ ਦੀ ਕੈਨੇਡਾ ਵਿਚ ਡੁੱਬਣ ਕਰ ਕੇ ਮੌਤ
