ਗੁਰੂ ਹਰ ਸਹਾਏ, 19 ਜਨਵਰੀ (ਬਿਊਰੋ)- ਗੁਰੂ ਹਰ ਸਹਾਏ ਹਲਕੇ ਅੰਦਰ ਕਾਂਗਰਸ ਨੂੰ ਝਟਕੇ ‘ਤੇ ਝਟਕੇ ਲੱਗ ਰਹੇ ਹਨ ਅਤੇ ਇਸ ਤਹਿਤ ਹੀ ਹਲਕੇ ਦੇ ਪਿੰਡ ਲੈਪੋ ਗਹਿਰੀ ਦੀ ਕੋਆਪ੍ਰੇਟਿਵ ਸੋਸਾਇਟੀ ਦੇ ਮੌਜੂਦਾ ਪ੍ਰਧਾਨ ਕੁਲਬੀਰ ਸਿੰਘ ਸ਼ਾਮਾਂ, ਸਾਥੀ ਮੈਂਬਰਾਂ ਤੇ ਸਮੂਹ ਭੋਲੋਵਾਲੀਆ ਪਰਿਵਾਰ ਨੇ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ‘ਚ ਸ਼ਮੂਲੀਅਤ ਕਰ ਲਈ ਹੈ, ਜਿਨ੍ਹਾਂ ਦਾ ਗੁਰੂ ਹਰ ਸਹਾਏ ਹਲਕੇ ਦੇ ਅਕਾਲੀ ਬਸਪਾ ਗਠਜੋੜ ਦੇ ਉਮੀਦਵਾਰ ਵਰਦੇਵ ਸਿੰਘ ਮਾਨ ਨੇ ਸਿਰਪਾਓ ਪਾ ਕੇ ਸਵਾਗਤ ਕੀਤਾ।
ਕੋਆਪ੍ਰੇਟਿਵ ਸੋਸਾਇਟੀ ਦਾ ਮੌਜੂਦਾ ਪ੍ਰਧਾਨ 15 ਸਾਥੀਆਂ ਨਾਲ ਅਕਾਲੀ ਦਲ ‘ਚ ਸ਼ਾਮਿਲ
