ਚੰਡੀਗੜ੍ਹ 25 ਜੂਨ– ਇਸਤਰੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆ ਤਿੰਨ ਜਿਲਾ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ।
ਬੀਬੀ ਰਾਜਬੀਰ ਕੌਰ ਕੰਗ ਨੂੂੰ ਪ੍ਰਧਾਨ ਜਿਲਾ ਅੰਮ੍ਰਿਤਸਰ (ਦਿਹਾਤੀ), ਬੀਬੀ ਰਣਜੀਤ ਕੌਰ ਨੂੰ ਪ੍ਰਧਾਨ ਜਿਲਾ ਅੰਮ੍ਰਿਤਸਰ (ਸ਼ਹਿਰੀ), ਬੀਬੀ ਵੀਰਪਾਲ ਕੌਰ ਖੋਸਾ ਨੂੰ ਪ੍ਰਧਾਨ ਜਿਲਾ ਫਿਰੋਜਪੁਰ (ਦਿਹਾਤੀ), ਬੀਬੀ ਕਿਰਨ ਸ਼ਰਮਾ ਨੂੰ ਜਿਲਾ ਪਠਾਨਕੋਟ (ਸ਼ਹਿਰੀ) ਅਤੇ ਬੀਬੀ ਅਨੀਤਾ ਦਾਨੀਆਂ ਮਲਕਪੁਰ ਨੂੰ ਪ੍ਰਧਾਨ ਜਿਲਾ ਪਠਾਨਕੋਟ (ਦਿਹਾਤੀ) ਨਿਯੁਕਤ ਕੀਤਾ ਗਿਆ ਹੈ।ਬੀਬੀ ਜਸਵਿੰਦਰ ਕੌਰ ਗਿੱਲ ਰਮਦਾਸ ਅਤੇ ਬੀਬੀ ਕਮਲਜੀਤ ਕੌਰ ਤਹਿਸੀਲਪੁਰਾ ਅੰਮ੍ਰਿਤਸਰ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।ਬੀਬੀ ਰਣਜੀਤ ਕੌਰ ਰਾਏ ਕਲਾਂ ਅਜਨਾਲਾ ਅਤੇ ਬੀਬੀ ਜਗਦੀਸ਼ ਕੌਰ ਅਜਨਾਲਾ ਨੂੰ ਇਸਤਰੀ ਅਕਾਲੀ ਦਲ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਜਿਹਨਾਂ ਬੀਬੀਆਂ ਨੂੰ ਇਸਤਰੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦਾ ਮੇੈਂਬਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਬੀਬੀ ਪਾਲੋ ਕੌਰ ਖੁੰਨਣ ਕਲਾਂ, ਬੀਬੀ ਕਿਰਨਪਾਲ ਕੌਰ ਮਹਾਂਵੱਧਰ, ਬੀਬੀ ਮਨਜੀਤ ਕੌਰ , ਬੀਬੀ ਸੁਖਦੀਪ ਕੌਰ ਖਿਉਵਾਲੀ, ਬੀਬੀ ਹਰਦੀਪ ਕੌਰ ਅਤੇ ਬੀਬੀ ਮਨਜੀਤ ਕੌਰ ਸ਼ਾਮਲ ਹਨ।
ਇਸਤਰੀ ਅਕਾਲੀ ਦਲ ਦੇ ਅੰਮ੍ਰਿਤਸਰ, ਫਿਰੋਜਪੁਰ, ਅਤੇ ਪਠਾਨਕੋਟ ਦੀਆਂ ਜਿਲਾ ਪ੍ਰਧਾਨਾਂ ਦਾ ਐਲਾਨ
