ਨਵੀਂ ਦਿੱਲੀ, 24 ਜੂਨ (ਦਲਜੀਤ ਸਿੰਘ)- ਕਰਨਾਟਕ ਹਾਈ ਕੋਰਟ ਨੇ ਟਵਿਟਰ ਦੇ ਐਮ.ਡੀ. ਮਨੀਸ਼ ਮਹੇਸ਼ਵਰੀ ਨੂੰ ਅੰਤਰਿਮ ਰਾਹਤ ਦਿੱਤੀ ਹੈ | ਗਾਜ਼ੀਆਬਾਦ ਪੁਲਿਸ ਨੂੰ ਉਸ ਦੇ ਖ਼ਿਲਾਫ਼ ਕੋਈ ਜ਼ਬਰਦਸਤ ਕਦਮ ਨਾ ਚੁੱਕਣ ਦੇ ਨਿਰਦੇਸ਼ ਦਿੱਤੇ ਹਨ | ਕਰਨਾਟਕ ਹਾਈ ਕੋਰਟ ਦਾ ਕਹਿਣਾ ਹੈ ਕਿ ਜੇ ਗਾਜ਼ੀਆਬਾਦ ਪੁਲਿਸ ਜਾਂਚ ਕਰਨਾ ਚਾਹੁੰਦੀ ਹੈ ਤਾਂ ਉਹ ਵਰਚੁਅਲ ਮੋਡ ਰਾਹੀਂ ਅਜਿਹਾ ਕਰ ਸਕਦੀ ਹੈ |
ਕਰਨਾਟਕ ਹਾਈ ਕੋਰਟ ਨੇ ਟਵਿਟਰ ਦੇ ਐਮ.ਡੀ. ਮਨੀਸ਼ ਮਹੇਸ਼ਵਰੀ ਨੂੰ ਦਿੱਤੀ ਰਾਹਤ
