ਹਿਮਾਚਲ ਜਾਣ ਵਾਲਿਆਂ ਲਈ ਅਹਿਮ ਖ਼ਬਰ, ਕੋਰੋਨਾ ਨਿਯਮਾਂ ਤੋਂ ਅਜੇ ਨਹੀਂ ਮਿਲੀ ਕੋਈ ਛੋਟ

bus/nawanpunjab.com

ਜਲੰਧਰ, 27 ਅਗਸਤ (ਦਲਜੀਤ ਸਿੰਘ)- ਹਿਮਾਚਲ ਨੂੰ ਜਾਣ ਵਾਲੇ ਲੋਕਾਂ ਲਈ ਮੇਲਿਆਂ ਤੋਂ ਪਹਿਲਾਂ ਸਰਕਾਰ ਵੱਲੋਂ ਜਿਹੜਾ ਨਿਯਮ ਬਣਾਇਆ ਗਿਆ ਸੀ, ਉਹ ਉਸੇ ਤਰ੍ਹਾਂ ਲਾਗੂ ਹੈ ਅਤੇ ਕੋਰੋਨਾ ਅਹਿਿਤਆਤ ਨੂੰ ਪਹਿਲ ਦੇ ਆਧਾਰ ’ਤੇ ਰੱਖਿਆ ਜਾ ਰਿਹਾ ਹੈ। ਇਸ ਲੜੀ ਵਿਚ ਅਜੇ ਕਿਸੇ ਤਰ੍ਹਾਂ ਦੀ ਛੂਟ ਨਹੀਂ ਦਿੱਤੀ ਗਈ, ਇਸ ਲਈ ਹਿਮਾਚਲ ਜਾਣ ਵਾਲੇ ਲੋਕ ਨਿਯਮਾਂ ਦੀ ਪਾਲਣਾ ਕਰਕੇ ਹੀ ਉਥੇ ਜਾਣ, ਨਹੀਂ ਤਾਂ ਉਨ੍ਹਾਂ ਨੂੰ ਪ੍ਰੇਸ਼ਾਨੀ ਉਠਾਉਣੀ ਪੈ ਸਕਦੀ ਹੈ। ਵੀਰਵਾਰ ਬੱਸਾਂ ਜ਼ਰੀਏ ਹਿਮਾਚਲ ਜਾ ਰਹੇ ਵਿਅਕਤੀਆਂ ਕੋਲ ਰਿਪੋਰਟ ਨਾ ਹੋਣ ਕਾਰਨ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ। ਇਸ ਲੜੀ ਵਿਚ ਵੇਖਣ ਵਿਚ ਆਇਆ ਕਿ ਸੋਸ਼ਲ ਮੀਡੀਆ ’ਤੇ ਕੁਝ ਲੋਕ ਪੋਸਟਾਂ ਪਾ ਰਹੇ ਹਨ ਕਿ ਹਿਮਾਚਲ ਜਾਣ ਵਾਲਿਆਂ ਲਈ ਹੁਣ ਕੋਰੋਨਾ ਸਬੰਧੀ ਕਿਸੇ ਰਿਪੋਰਟ ਦੀ ਲੋੜ ਨਹੀਂ ਹੈ ਅਤੇ ਉਥੋਂ ਦੀ ਸਰਕਾਰ ਵੱਲੋਂ ਸਾਰੇ ਨਿਯਮ ਰੱਦ ਕਰਕੇ ਬਿਨਾਂ ਚੈਕਿੰਗ ਦਾਖਲਾ ਦਿੱਤਾ ਜਾ ਰਿਹਾ ਹੈ ਪਰ ਅਜਿਹਾ ਬਿਲਕੁਲ ਨਹੀਂ ਹੈ। ਹਿਮਾਚਲ ਨੂੰ ਜਾਣ ਵਾਲਿਆਂ ਨੂੰ ਬਾਰਡਰ ’ਤੇ ਰੋਕਿਆ ਜਾ ਰਿਹਾ ਹੈ ਅਤੇ ਉਨ੍ਹਾਂ ਕੋਲੋਂ ਕੋਰੋਨਾ ਸਬੰਧੀ ਰਿਪੋਰਟ ਮੰਗੀ ਜਾ ਰਹੀ ਹੈ।

ਨਿਯਮਾਂ ਮੁਤਾਬਕ ਜਿਨ੍ਹਾਂ ਲੋਕਾਂ ਦੀ ਰਿਪੋਰਟ ਸਹੀ ਪਾਈ ਜਾ ਰਹੀ ਹੈ, ਉਨ੍ਹਾਂ ਨੂੰ ਹੀ ਹਿਮਾਚਲ ਵਿਚ ਦਾਖ਼ਲਾ ਦਿੱਤਾ ਜਾ ਰਿਹਾ ਹੈ।ਹਿਮਾਚਲ ਤੋਂ ਮਿਲੀ ਜਾਣਕਾਰੀ ਮੁਤਾਬਕ ਜਿਹੜੇ ਲੋਕਾਂ ਨੇ ਕੋਰੋਨਾ ਦੀਆਂ ਦੋਵੇਂ ਡੋਜ਼ ਲੁਆ ਲਈਆਂ ਹਨ, ਉਹ ਬਿਨਾਂ ਕਿਸੇ ਰੋਕ-ਟੋਕ ਦੇ ਹਿਮਾਚਲ ਆ-ਜਾ ਸਕਦੇ ਹਨ। ਇਸ ਤੋਂ ਇਲਾਵਾ ਕੋਰੋਨਾ ਦੀ ਨੈਗੇਟਿਵ ਰਿਪੋਰਟ ਹੋਣੀ ਲਾਜ਼ਮੀ ਹੈ। ਜਲੰਧਰ ਬੱਸ ਅੱਡੇ ਤੋਂ ਮਿਲੀ ਜਾਣਕਾਰੀ ਮੁਤਾਬਕ ਜਿਹੜੀਆਂ ਬੱਸਾਂ ਹਿਮਾਚਲ ਜਾ ਰਹੀਆਂ ਹਨ, ਉਨ੍ਹਾਂ ਦੇ ਚਾਲਕ ਦਲ ਲੋਕਾਂ ਨੂੰ ਕੋਰੋਨਾ ਸਬੰਧੀ ਦੱਸ ਰਹੇ ਹਨ ਤਾਂ ਕਿ ਉਨ੍ਹਾਂ ਨੂੰ ਰਸਤੇ ਵਿਚ ਪ੍ਰੇਸ਼ਾਨੀ ਨਾ ਉਠਾਉਣੀ ਪਵੇ।

Leave a Reply

Your email address will not be published. Required fields are marked *