ਟਾਂਡਾ-ਉੜਮੁੜ, 21 ਦਸੰਬਰ (ਬਿਊਰੋ)- ਟਾਂਡਾ ਵਿਚ ਚੱਲ ਰਹੇ ਕਿਸਾਨ ਧਰਨੇ ਦੌਰਾਨ ਕਿਸਾਨ ਆਗੂ ਰਤਨ ਸਿੰਘ ਦੀ ਠੰਢ ਕਾਰਨ ਮੌਤ ਹੋ ਗਈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਕੱਲ੍ਹ ਤੋਂ ਟਾਂਡਾ ਵਿਚ ਰੇਲਵੇ ਟਰੈਕ ਜਾਮ ਕਰਕੇ ਧਰਨਾ ਦਿੱਤਾ ਜਾ ਰਿਹਾ ਸੀ। ਜਿਸ ਦੌਰਾਨ ਧਰਨੇ ‘ਤੇ ਬੈਠੇ ਰਤਨ ਸਿੰਘ ਉਮਰ 65 ਸਾਲ ਪੁੱਤਰ ਖਜਾਨ ਸਿੰਘ ਵਾਸੀ ਲਾਧੋ ਭਾਣਾ ਗੁਰਦਾਸਪੁਰ ਦੀ ਠੰਢ ਲੱਗਣ ਨਾਲ ਮੌਤ ਹੋ ਗਈ।
ਟਾਂਡਾ ਰੇਲਵੇ ਸਟੇਸ਼ਨ ‘ਤੇ ਲੱਗੇ ਕਿਸਾਨੀ ਧਰਨੇ ‘ਚ ਠੰਢ ਲੱਗਣ ਨਾਲ ਕਿਸਾਨ ਦੀ ਮੌਤ
